ਗਰੀਬ ਪਰਿਵਾਰ ‘ਤੇ ਅਸਮਾਨੋਂ ਡਿੱਗਿਆ ਕਹਿਰ, ਪਲਕ ਝਪਕਦੇ ਹੀ ਦੱਬੇ ਗਏ ਸਾਰੇ, ਸਾਰੇ ਪਿੰਡ ‘ਚ ਮੱਚ ਗਈ ਹਾ-ਹਾ-ਕਾਰ

TeamGlobalPunjab
3 Min Read

ਹੁਸ਼ਿਆਰਪੁਰ : ਪੰਜਾਬ ਭਰ ‘ਚ ਮੀਂਹ ਪੈਣ ਕਾਰਨ ਜਿੱਥੇ ਅੰਤਾਂ ਦੀ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਹੈ, ਉੱਥੇ ਇਹ ਮੀਂਹ ਹੁਸ਼ਿਆਰਪੁਰ ‘ਚ ਰਹਿਣ ਵਾਲੇ ਇੱਕ ਪਰਿਵਾਰ ‘ਤੇ ਕਹਿਰ ਬਣ ਕੇ ਵਰਸਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਪਿੰਡ ਹਰਦੇ ਖਾਨਪੁਰ ਦੀ, ਜਿੱਥੋਂ ਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਜਿਆਦਾ ਮੀਂਹ ਪੈਣ ਕਾਰਨ ਡਿੱਗ ਗਈ । ਜਿਉਂ ਹੀ ਛੱਤ ਡਿੱਗਣ ਦੀ ਅਵਾਜ਼ ਆਈ, ਘਰਾਂ ‘ਚ ਬੈਠੇ ਲੋਕਾਂ ਦੇ ਦਿਲ ਦਹਿਲ ਗਏ ਤੇ ਉਹ ਵਰ੍ਹਦੇ ਮੀਂਹ ਵਿੱਚ ਇਹ ਪਤਾ ਲਗਾਉਣ ਲਈ ਭੱਜੇ ਕਿ, ਕੀ ਹੋਇਆ ਹੈ। ਇਸ ਹਾਦਸੇ ‘ਚ ਬਾਲੇ ਗਾਡਰਾਂ ਦੀ ਛੱਤ ਹੇਠ ਪਿਆ ਪਿੰਡ ਦਾ ਗਰੀਬ ਪਰਿਵਾਰ ਦੱਬਿਆ ਗਿਆ ਤੇ ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਮਲਬੇ ਥੱਲੋਂ ਗੰਭੀਰ ਜ਼ਖ਼ਮੀ ਹਾਲਤ ‘ਚ ਕੱਢਿਆ। ਜਿਨ੍ਹਾਂ ਨੂੰ ਹੁਣ ਇਲਾਜ਼ ਲਈ ਨੇੜੇ ਦੇ ਹਸਤਪਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ‘ਚ 2 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਬੀਤੀ ਰਾਤ ਲਗਾਤਾਰ ਪਏ ਮੀਂਹ ਕਾਰਨ ਵਾਪਰਿਆ ਹੈ ਕਿਉਂਕਿ ਘਰ ਦੀ ਛੱਤ ਦੀ ਹਾਲਤ ਪਹਿਲਾਂ ਹੀ ਕਾਫੀ ਖਸਤਾ ਹਾਲਤ ਸੀ।

ਇਸ ਸਬੰਧੀ ਛੱਤ ਦੇ ਮਲਬੇ ਹੇਠੋਂ ਜਿੰਦਾ ਕੱਢੀ ਗਈ ਪੀੜਤ ਪਰਿਵਾਰ ਦੀ ਇੱਕ ਲੜਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਛੱਤ ਸਵੇਰੇ ਤਕਰੀਬਨ 4 ਵਜੇ ਡਿੱਗੀ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰ ਜਖਮੀ ਹੋ ਗਏ ਹਨ ਜਿਸ ਵਿੱਚ 2 ਬੱਚੇ, ਅਤੇ ਉਸ ਦੀ ਮਾਂ ਵੀ ਸ਼ਾਮਲ ਹੈ।

ਇਸ ਪੀੜਤ ਪਰਿਵਾਰ ਦੇ ਗੁਆਂਢੀਆਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਸ ਘਰ ਦੇ ਕੁੱਲ 6 ਜੀਅ ਹਨ ਜਿਨ੍ਹਾਂ ਵਿੱਚ 3 ਬੱਚੇ ਅਤੇ 3 ਵੱਡੇ ਹਨ। ਗੁਆਂਢਣ ਅਨੁਸਾਰ ਇਸ ਪਰਿਵਾਰ ਦੀ ਹਾਲਤ ਗਰੀਬੀ ਕਾਰਨ ਬਹੁਤ ਮਾੜੀ ਹੈ। ਗੁਆਂਢਣ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਜੋ ਗਰੀਬਾਂ ਦੇ ਘਰ ਬਣਾਉਣ ਲਈ ਫਾਰਮ ਭਰੇ ਜਾਂਦੇ ਹਨ ਉਸ ਦਾ ਕੁਝ ਨਹੀਂ ਆਉਂਦਾ ਤੇ ਜੇ ਆਉਂਦਾ ਹੈ ਤਾਂ ਪੰਚਾਇਤਾਂ ਖਾ ਜਾਂਦੀਆਂ ਨੇ। ਗੁਆਂਢਣ ਨੇ ਅੱਗੇ ਮੰਗ ਕੀਤੀ ਕਿ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਮਿਲਣੀ ਚਾਹੀਦੀ ਹੈ ਅਤੇ ਇਨ੍ਹਾਂ ਦਾ ਘਰ ਬਣਾ ਕੇ ਦੇਣਾ ਚਾਹੀਦਾ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ

- Advertisement -

https://youtu.be/sHdcEO-AESA

Share this Article
Leave a comment