ਕੈਨੇਡਾ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਆਉਣਾ ਨਹੀਂ ਪਸੰਦ, ਕਿਹਾ ਹੱਦ ਹੋਣੀ ਚਾਹੀਦੀ ਸੀਮਤ

TeamGlobalPunjab
2 Min Read

ਓਨਟਾਰੀਓ: ਕੈਨੇਡਾ ਵਿਖੇ ਹੋਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਪਹਿਲਾਂ ਤੋਂ ਕੈਨੇਡਾ ‘ਚ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਇੱਥੇ ਆਉਣਾ ਰਾਸ ਨਹੀਂ ਆ ਰਿਹਾ। ਗਲੋਬਲ ਨਿਊਜ਼ ਕੈਨੇਡਾ ਵੱਲੋਂ ਪ੍ਰਕਾਸ਼ਿਤ ਕੀਤੇ ਸਰਵੇਖਣ ਅਨੁਸਾਰ 63% ਕੈਨੇਡਾ ਵਾਸੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਦੀ ਇੱਕ ਹੱਦ ਤੈਅ ਹੋਣੀ ਚਾਹੀਦੀ ਹੈ।

ਉੱਥੇ ਹੀ 37 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਵਧ ਰਹੇ ਅਰਥਚਾਰੇ ਨੂੰ ਦੇਖਦਿਆਂ ਨਵੇਂ ਪ੍ਰਵਾਸੀਆਂ ਦੀ ਆਮਦ ‘ਚ ਵੀ ਵਾਧਾ ਹੋਣਾ ਚਾਹੀਦਾ ਹੈ। ਉਥੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਇਕ ਪਾਸੇ ਦੇਸ਼ ਭਰ ‘ਚ ਕਾਰੋਬਾਰੀਆਂ ਨੂੰ ਕਾਮੇ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਇਸ ਕਿਸਮ ਦੇ ਸਰਵੇਖਣ ਚਿੰਤਾ ਪੈਦਾ ਕਰਦੇ ਹਨ।

ਆਰਥਿਕ ਮਾਹਿਰ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਕਾਮਿਆਂ ਦੀ ਕਮੀ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਹੀ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦਾ ਹੈ। ਸਰਵੇਖਣ ਮਾਹਿਰਾਂ ਦਾ ਆਖਣਾ ਹੈ ਕਿ ਆਨਲਾਈਨ ਰਾਏਸ਼ੁਮਾਰੀ ‘ਚ ਤਰੁਟੀ ਹੋਣ ਦਾ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਇਹ ਆਬਾਦੀ ਦੇ ਬੇਤਰਤੀਬ ਨਮੂਨੇ ਨੂੰ ਪੇਸ਼ ਨਹੀਂ ਕਰਦੇ। ਸਰਵੇਖਣ ਦੌਰਾਨ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਨੇ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ, ਉਥੇ ਹੀ ਲਿਬਰਲ ਪਾਰਟੀ ਦੇ ਹਮਾਇਤੀਆਂ ‘ਚੋਂ 59 ਫੀਸਦੀ ਨੇ ਆਖਿਆ ਕਿ ਉਹ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੇ ਹੱਕ ‘ਚ ਹਨ।

ਐੱਨ. ਡੀ. ਪੀ. ਮੈਂਬਰਾਂ ਵੱਲੋਂ 56 ਫੀਸਦੀ ਨੇ ਪ੍ਰਵਾਸੀਆਂ ਦੀ ਆਮਦ ਵਧਾਏ ਜਾਣ ਦੀ ਵਕਾਲਤ ਕੀਤੀ ਜਦਕਿ ਗ੍ਰੀਨ ਪਾਰਟੀ ਦੇ 43 ਫੀਸਦੀ ਸਮਰਥਕ ਪ੍ਰਵਾਸੀਆਂ ਦੇ ਪੱਖ ‘ਚ ਨਜ਼ਰ ਆਏ। ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ‘ਚੋਂ ਸਿਰਫ 19 ਫੀਸਦੀ ਨੇ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੀ ਵਕਾਲਤ ਕੀਤੀ।

Share this Article
Leave a comment