ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਅਜਿਹਾ ਜੁਗਾੜ ਹੁਣ ਬਗੈਰ ਬਿਜਲੀ ਤੋਂ ਕਰ ਸਕੋਗੇ ਫੋਨ ਚਾਰਜ

TeamGlobalPunjab
2 Min Read

ਲੁਧਿਆਣਾ: ਪੰਜਾਬੀ ਜੁਗਾੜ ਲਾਉਣ ‘ਚ ਸਭ ਤੋਂ ਅੱਗੇ ਮੰਨੇ ਜਾਂਦੇ ਨੇ ਚਾਹੇ ਬਾਹਰ ਵਿਦੇਸ਼ਾਂ ‘ਚ ਹੋਣ ਜਾ ਫਿਰ ਆਪਣੇ ਹੀ ਮੁਲਕ ‘ਚ ਅਜਿਹੀ ਹੀ ਨਵੀਂ ਕਾਢ ਲੁਧਿਆਣਾ ਦੀ ਜੀ ਐੱਨ ਈ ਕਾਲਜ ਦੇ ਦੋ ਵਿਦਿਆਰਥੀਆਂ ਨੇ ਕੱਢੀ ਹੈ।

ਜਿਸ ‘ਚ ਬਿਨ੍ਹਾਂ ਬਿਜਲੀ ਤੋਂ ਕਿਸੇ ਵੀ ਥਾਂ ‘ਤੇ ਬੈਠੇ ਮੋਮਬੱਤੀ ਦੀ ਸਹਾਇਤਾ ਨਾਲ ਆਪਣਾ ਮੋਬਾਇਲ ਚਾਰਜ ਕਰ ਸਕਦੇ ਹੋ। ਇਸ ਪ੍ਰੈਜੈਕਟ ਨੂੰ ਬਣਾਉਣ ਲਈ ਸਾਨੂੰ ਬਹੁਤੇ ਪੈਸੇ ਖਰਚਣ ਦੀ ਵੀ ਲੋੜ ਨਹੀਂ ਹੈ। ਨੌਜਵਾਨਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅਪ ਬਕ ਕਨਵਰਟਰ ਤੇ ਪਲੈਟੀਅਰ ਮੌਡਿਊਲ ਖਰੀਦ ਕੇ ਚਾਰਜਰ ਤਿਆਰ ਕੀਤਾ।

ਇਸ ਤਹਿਤ ਜਦੋਂ ਮੋਮਬੱਤੀ ਬਾਲ ਕੇ ਪੈਨ ਸਟੈਂਡ ‘ਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ।ਇਸ ਕਰੰਟ ਨਾਲ ਪਲੈਟੀਅਰ ਮੌਡਿਊਲ ਬਿਜਲੀ ਪੈਦਾ ਕਰਦਾ ਹੈ।ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ।ਵੋਲਟੇਜ ਵਧਾਉਣ ਲਈ ਸਟੇਟਅਪ ਬਕ ਕਨਵਰਟਰ ਲਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤੱਕ ਬਿਜਲੀ ਦਿੰਦਾ ਹੈ।

ਇਸ ਸਾਰੇ ਪ੍ਰੈਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਅਮਨਦੀਪ ‘ਤੇ ਗਗਨਦੀਪ ਨੇ ਦੱਸਿਆ ਕੇ ਇਸ ਜੁਗਾੜ ਨੂੰ ਤਿਆਰ ਕਰਨ ‘ਚ ਸਖ਼ਤ ਮਿਹਨਤ ਲੱਗੀ ਹੈ। ਇਹ ਬਿਜਲੀ ਬਚਾਉਣ ਦਾ ਵੀ ਇੱਕ ਵਧੀਆ ਸਾਧਨ ਮੰਨਿਆ ਗਿਆ ਹੈ। ਕਿਸੇ ਵੇਲੇ ਘਰ ‘ਚ ਲਾਇਟ ਨਾ ਹੋਵੇ ਅਸੀਂ ਮੋਮਬੱਤੀ ਦੀ ਮਦਦ ਨਾਲ ਫੋਨ ਚਾਰਜ ਕਰ ਸਕਦੇ ਹੋ। ਦੋਹਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ‘ਚ ‘ਜੁਗਾੜ ਮੇਲੇ’ ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

Share this Article
Leave a comment