ਕਰਤਾਰਪੁਰ ਲਾਂਘਾ ਮੀਟਿੰਗ : ਭਾਰਤੀ ਨੇ ਪਾਕਿਸਤਾਨ ਨੂੰ ਕਹੀ ਅਜਿਹੀ ਗੱਲ ਕਿ ਇੱਕ ਮਿੰਟ ‘ਚ ਝੁਕ ਗਿਆ ਪਾਕਿਸਤਾਨ

TeamGlobalPunjab
3 Min Read

ਵਾਹਗਾ ਬਾਡਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਸਾਰੀ ਦੇ ਰਸਤੇ ‘ਚ ਆ ਰਹੀਆਂ  ਰੁਕਾਵਟਾਂ ਨੂੰ ਦੂਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵੱਲੋਂ ਬਣਾਈਆਂ ਗਈਆਂ ਨਿਗਰਾਨੀ ਕਮੇਟੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਹੁਣ ਇਸ ਲਾਂਘੇ ਦੀ ਉਸਾਰੀ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਹੈ ਕਿ ਭਾਰਤ ਵੱਲੋਂ ਲਾਂਘੇ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਪਾਕਿਸਤਾਨ ਨੇ ਇਸ ਮਾਮਲੇ ਵਿੱਚ ਭਾਰਤ ਵੱਲੋਂ ਰੱਖੀਆਂ ਗਈਆਂ 80 ਪ੍ਰਤੀਸ਼ਤ ਸ਼ਰਤਾਂ ਮੰਨ ਲਈਆਂ ਹਨ।

ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸਸੀਐਲ ਦਾਸ ਦੀ ਅਗਵਾਈ ਚ ਭਾਰਤੀ ਵਫ਼ਦ ਨੇ ਵਾਹਗਾ ਚ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਤੋਂ ਕਈ ਅਹਿਮ ਮੰਗਾਂ ਮਨਵਾਉਣ ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਪੂਰਾ ਸਾਲ ਵੀਜ਼ਾ ਮੁਕਤ ਯਾਤਰਾ ਦੀ ਸ਼ਰਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਕਿ ਹੁਣ ਭਾਰਤੀ ਸ਼ਰਧਾਲੂ ਬਗੈਰ ਪਾਸਪੋਰਟ ਅਤੇ ਬਗੈਰ ਵੀਜ਼ਾ ਤੋਂ ਸਾਰਾ ਸਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੇ। ਇਸ ਤੋਂ ਇਲਾਵਾ ਹੁਣ ਵਿਦੇਸ਼ੀ ਭਾਰਤੀ ਨਾਗਰਿਕ ਪ੍ਰਮਾਣ ਪੱਤਰ ਯਾਨੀ ਓਸੀਆਈ ਕਾਰਡ ਧਾਰਕਾਂ ਨੂੰ ਵੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾ ਲਈ ਆਉਣ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਰੋਜਾਨਾਂ 5,000 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਦੋਵਾਂ ਦੇਸ਼ਾਂ ਵਿਚਕਾਰ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ਰਧਾਲੂ ਇਕੱਲੇ ਜਾਂ ਜਥੇ ਦੇ ਰੂਪ ਚ ਪੈਦਲ ਵੀ ਜਾ ਸਕਣਗੇ। ਜਿਸ ਦੀ ਮੰਨਜ਼ੂਰੀ ਪਾਕਿਸਤਾਨ ਸਰਕਾਰ ਨੇ ਦੇ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਚ ਹੜ੍ਹ ਦਾ ਖ਼ਦਸ਼ਾ ਜਤਾਉਂਦਿਆ ਰਾਵੀ ਦਰਿਆ ‘ਤੇ ਪੁਲ ਨਿਰਮਾਣ ਦੀ ਮੰਗ ਵੀ ਪਾਕਿਸਤਾਨ ਕੋਲ ਰੱਖੀ ਹੈ ਤਾਂ ਕਿ ਨੁਕਸਾਨ ਤੋਂ ਬਚਣ ਦੇ ਨਾਲ ਨਾਲ ਖਾਸ ਮੌਕਿਆ ‘ਤੇ ਇਸ ਪੁਲ ਰਾਹੀਂ 10,000 ਸ਼ਰਧਾਲੂ  ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਭੇਜੇ ਜਾ ਸਕਣ।

ਭਾਰਤੀ ਵਫ਼ਦ ਨੇ ਇਸ ਮੀਟਿੰਗ ਵਿੱਚ ਪਾਕਿਸਤਾਨ ਕੋਲ ਇਸ ਗੱਲ ਦੀ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਹਿੰਦੁਸਤਾਨ ਵਿਰੋਧੀ ਗਤੀਵੀਧਿਆਂ ਵੀ ਕੀਤੀਆਂ ਜਾ ਸਕਦੀਆਂ ਹਨ ਜਿਸ ਬਾਰੇ ਪਾਕਿਸਤਾਨ ਸਰਕਾਰ ਨੂੰ ਚੌਕਸੀ ਵਰਤਣੀ ਪਵੇਗੀ। ਇਸ ਲਈ ਭਾਰਤ ਨੇ ਪਾਕਿਸਤਾਨ ਨੂੰ ਸੁਰੱਖਿਆ ਸਬੰਧੀ ਇੱਕ ਡੋਜ਼ੀਅਰ ਵੀ ਸੌਂਪਿਆ ਹੈ। ਮੀਟਿੰਗ  ਉਪਰੰਤ ਪਾਕਿਸਤਾਨ ਵਫ਼ਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ  ਜਾਣਕਾਰੀ ਦਿੱਤੀ ਕਿ ਭਾਰਤ ਦੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਪੜਾਅ ਦਰ ਪੜਾਅ ਮੰਨ ਲਈਆਂ ਜਾਣਗੀਆਂ।

 

- Advertisement -

Share this Article
Leave a comment