ਕਦੋਂ ‘ਤੇ ਕਿਵੇਂ ਹੋਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ, ਜਾਣੋ ਪੂਰਾ ਇਤਿਹਾਸ

Prabhjot Kaur
3 Min Read

ਦੁਨੀਆ ਦੇ ਹਰ ਖੇਤਰ ਵਿੱਚ ਔਰਤਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਤੇ ਪਿਆਰ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਹਰ ਖੇਤਰ ਵਿੱਚ ਸਥਾਪਤ ਉਪਲੱਬਧੀਆਂ ਨੂੰ ਯਾਦ ਕੀਤਾ ਜਾਂਦਾ ਹੈ। ਹਰ ਸਾਲ ਔਰਤਾਂ ਦੇ ਸਨਮਾਨ ‘ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਯਾਦ ਦਿਵਾਉਂਦਾ ਹੈ ਕਿ ਜਦੋਂ ਔਰਤਾਂ ਨੂੰ ਫੈਸਲੇ ਲੈਣ ਦਾ ਅਧਿਕਾਰ, ਆਰਥਿਕ ਆਜ਼ਾਦੀ ਤੇ ਸਮਾਨਤਾ ਨਹੀਂ ਦਿੱਤੀ ਜਾਂਦੀ ਉਦੋਂ ਤਕ ਇਕ ਆਦਰਸ਼ ਸਮਾਜ ਦੀ ਕਲਪਨਾ ਕਰਨਾ ਵਿਅਰਥ ਹੈ ਪਰ ਤੁਹਾਨੂੰ ਪਤਾ ਹੈ ਕਿ ਇਸ ਦੀ ਸ਼ੁਰੂਆਤ ਪਿੱਛੇ ਵੀ ਇਕ ਔਰਤ ਦਾ ਹੀ ਹੱਥ ਸੀ।

ਇਸ ਔਰਤ ਦਾ ਨਾਂਅ ਸੀ ਸਰਬਰ ਮਲਕਿਆਲ। ਸਰਬਰ ਨੇ ਹੀ ਅਮਰੀਕਾ ‘ਚ ਮਹਿਲਾ ਦਿਵਸ ਮਨਾਉਣ ਦੀ ਵਕਾਲਤ ਕੀਤੀ ਸੀ। ਉਹਨਾਂ ਨੇ ਹੀ ਔਰਤਾਂ ਦੇ ਪੱਖ ‘ਚ ਆਵਾਜ਼ ਚੁਕਦਿਆਂ ਕਿਹਾ ਸੀ ਕਿ ਉਹਨਾਂ ਨੂੰ ਵੀ ਵੋਟ ਦੇਣ ਦਾ ਹੱਕ ਹੈ। ਸਰਬਰ ਨੇ ਹੀ ਨਿਊਯਾਰਕ ਅਤੇ ਹੋਰ ਅਮਰੀਕੀ ਸ਼ਹਿਰਾਂ ਵਿਚ ਧਰਨੇ ਵੀ ਦਿੱਤੇ ਸਨ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ 1909 ‘ਚ ਅਮਰੀਕਾ ਦੇ ਨਿਊਯਾਰਕ ‘ਚ ਸਮਾਜਵਾਦੀ ਪਾਰਟੀ ਵਲੋਂ ਮਹਿਲਾ ਦਿਵਸ ਮਨਾਇਆ ਗਿਆ ਸੀ।

ਉਸ ਸਮੇਂ ਇਸਨੂੰ 28 ਫਰਵਰੀ ਨੂੰ ਮਨਾਇਆ ਜਾਂਦਾ ਸੀ ਪਰ ਬਾਅਦ ‘ਚ ਇਸਨੂੰ ਪੂਰੀ ਦੁਨੀਆ ‘ਚ ਮਨਾਇਆ ਜਾਨ ਲੱਗਾ। ਹੁਣ ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਨੂੰ ਮਨਾਇਆ ਜਾਂਦਾ ਹੈ ਪਰ ਜਿਸ ਮਹਿਲਾ ਨੇ ਇਸ ਦਿਨ ਨੂੰ ਮਨਾਉਣ ਲਈ ਸਭ ਨੂੰ ਪ੍ਰੇਰਿਤ ਕੀਤਾ ਉਸ ਬਾਰੇ ਬਹੁਤ ਘੱਟ ਲੋਕ ਜਾਂਦੇ ਹਨ।
ਕੌਣ ਸੀ ਸਰਬਰ ਮਲਿਕਅਲ?

ਸਰਬਰ ਮਲਿਕਅਲ ਦਾ ਜਨਮ 1 ਮਈ 1874 ਨੂੰ ਰੂਸ ਦੇ ਬਾਰ ਸ਼ਹਿਰ ‘ਚ ਹੋਇਆ ਸੀ। ਉਸ ਦੌਰ ‘ਚ ਔਰਤਾਂ ਦੇ ਉੱਤੇ ਕਈ ਤਰ੍ਹਾਂ ਦੇ ਬੈਨ ਲਾਏ ਜਾਂਦੇ ਸਨ। ਇਹ ਸਿਲਸਿਲਾ 19ਵੀਂ ਸਦੀ ਤਕ ਚਲਦਾ ਰਿਹਾ। ਸਰਬਰ ਮਲਿਕਲ 1891 ‘ਚ ਰੂਸ ਤੋਂ ਆਕੇ ਅਮਰੀਕਾ ‘ਚ ਰਹਿਣ ਲਗ ਪਈ। ਇੱਥੇ ਆਕੇ ਉਹਨਾਂ ਨੇ ਵੇਖਿਆ ਕਿ ਪਰਵਾਸੀ ਅਮਰੀਕੀ ਮਹਿਲਾਵਾਂ ਨੂੰ ਕਈ ਅਧਿਕਾਰਾਂ ਤੋਂ ਦੂਰ ਰੱਖਿਆ ਜਾਂਦਾ ਹੈ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ।

ਇੱਥੇ ਆਕੇ ਉਹਨਾਂ ਨੇ ਜੇਵਿਸ਼ ਮਜ਼ਦੂਰ ਅੰਦੋਲਨ ਦਾ ਪ੍ਰਤਿਨਿਧਿਤਵ ਕੀਤਾ। ਸਰਬਰ ਨੇ ਹੀ ਅਮਰੀਕਾ ‘ਚ ਮਹਿਲਾ ਦਿਵਸ ਮਨਾਏ ਜਾਣ ਦਾ ਪ੍ਰਸਤਾਅ ਰੱਖਿਆ। ਬਾਅਦ ‘ਚ ਪੂਰੇ ਯੂਰਪ’ਚ ਮਸ਼ਹੂਰ ਹੋ ਗਿਆ। ਬਾਅਦ ਉਹਨਾਂ ਦੇ ਇਸ ਅੰਦੋਲਨ ‘ਚ ਹੋਰ ਕਈ ਸੰਸਥਾਂਵਾਂ ਜੁੜ ਗਈਆਂ। ਉਹ ਖਾਸ ਤੌਰ ‘ਤੇ ਔਰਤਾਂ ਦੀ ਸਮਾਨਤਾ ਤੇ ਉਹਨਾਂ ਦੇ ਹੱਕ ਦੀ ਲੜਾਈ ਲੜ ਰਹੇ ਸਨ।

ਵੇਖਦੇ ਹੀ ਵੇਖਦੇ ਮਲਿਕਅਲ ਔਰਤਾਂ ਦੀ ਆਵਾਜ਼ ਬਣ ਗਈ। ਉਹਨਾਂ ਦੇ ਇਸ ਅੰਦੋਲਨ ਨੇ ਲੋਕਾਂ ਨੂੰ ਜਗਾਈਆਂ ਤੇ ਔਰਤਾਂ ਨੂੰ ਉਹਨਾਂ ਦੇ ਹੱਕ ਮਿਲਣ ਲੱਗੇ। ਅਮਰੀਕਾ ‘ਚ ਰਹਿਣ ਔਰਤਾਂ ਨੂੰ ਨੌਕਰੀ ਮਿਲਣ ਲਗ ਗਈ। ਉਸ ਸਮੇ ਉਹ ਪਹਿਲੀ ਔਰਤ ਬਣੀ ਜਿਹਨਾਂ ਨੂੰ ਸੋਸ਼ਲਿਸਟ ਪਾਰਟੀ ਦੀ ਆਗੂ ਬਣਾਇਆ ਗਿਆ। 1896 ‘ਚ ਉਹਨਾਂ ਨੂੰ ਸੋਸ਼ਲਿਸਟ ਟ੍ਰੈਡਰਸ ਤੇ ਲੇਬਰ ਅਲਾਂਸ ਦਾ ਪ੍ਰਤੀਨਿਧੀ ਚੁਣਿਆ ਗਿਆ। ਕੁਝ ਸਮੇਂ ਬਾਅਦ, ਉਹ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਦੇ ਮੈਂਬਰ ਬਣ ਗਈ।

Share this Article
Leave a comment