ਐਸ ਆਈ ਟੀ ਨੇ ਸੁੱਤਾ ਪਿਆ ਚੁੱਕ ਲਿਆ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ , ਕਹਿੰਦੇ ਹੁਣ ਕਿੱਧਰ ਜਾਓਂਗੇ ਉੱਠ ਤਾਂ ਅਸੀਂ ਧੂਹ ਕੇ ਪਹਾੜ ਥੱਲੇ ਲੈ ਆਉਂਦੇ ਹਾਂ?

Prabhjot Kaur
2 Min Read

ਹੁਸ਼ਿਆਰਪੁਰ : ਇਸ ਵੇਲੇ ਦੀ ਵੱਡੀ ਖਬਰ ਬੇਅਦਬੀ ਮਾਮਲੇ ‘ਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਿਤ ਆ ਰਹੀ ਹੈ, ਜਿਥੇ ਐੱਸ.ਆਈ.ਟੀ. ਨੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਐੱਸ.ਆਈ.ਟੀ. ਨੇ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਸਵੇਰੇ 4:30 ਵਜੇ ਗ੍ਰਿਫ਼ਤਾਰੀ ਕੀਤਾ ਹੈ।

ਸਮਝਿਆ ਜਾ ਰਿਹਾ ਹੈ ਐੱਸ.ਆਈ.ਟੀ.  ਵੱਲੋਂ ਇੰਨੀ ਸਵੇਰੇ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਇਸ ਵਾਰ ਪੁਲਿਸ ਅਧਿਕਾਰੀ ਇਨ੍ਹਾਂ ਮੁਲਜ਼ਮਾਂ ਨੂੰ ਆਪਣੇ ਬਚਾਅ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਸਨ। ਦੱਸ ਦਈਏ ਕਿ ਪਿਛਲੀ ਬਾਰ ਮੌਕਾ ਮਿਲਦੀਆਂ ਹੀ ਇਹ ਲੋਕ ਹਾਈਕੋਰਟ ਜਾਂ ਪੁੱਜੇ ਸਨ। ਜਿਥੇ ਅਦਾਲਤ ਵੱਲੋਂ ਮਾਮਲੇ ‘ਤੇ ਸਟੇਅ ਦਿੱਤੇ ਜਾਣ ਤੋਂ ਬਾਅਦ ਕੇਸ ਦੀ ਜਾਂਚ ਕਈ ਮਹੀਨਿਆਂ ਤੱਕ ਲਟਕ ਗਈ ਸੀ ਤੇ ਕਾਂਗਰਸ ਸਰਕਾਰ ਵਿਰੁੱਧ ਵਿਰੋਧੀ ਧਿਰਾਂ ਨੇ ਇਹ ਕਹਿ ਕੇ ਦੱਬ ਕੇ ਭੰਡੀ ਪ੍ਰਚਾਰ ਕੀਤਾ ਸੀ ਕਿ ਸੱਤਾਧਾਰੀ ਬਾਦਲਾਂ ਤੇ ਪੁਲਿਸ ਅਧਿਕਾਰੀਆਂ ਨਾਲ ਰਲੇ ਹੋਏ ਹਨ।

ਚੋਣਾਂ ਤੋਂ ਪਹਿਲਾ ਇਨ੍ਹਾਂ ਪੁਲਿਸ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਐੱਸ.ਆਈ.ਟੀ. ਵੱਲੋਂ ਵਧਾਏ ਗਏ ਕਦਮਾ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਕਾਨੂੰਨ ਦੇ ਸਿਕੰਜੇ ‘ਚੋਂ ਬਚਣਾ ਮੁਸ਼ਕਿਲ ਹੈ, ਕਿਉਂਕਿ ਜੇਕਰ ਇੰਨ੍ਹਾਂ ਦੇ ਖਿਲਾਫ ਵਾਕਿਆ ਹੀ ਸਬੂਤ ਹਨ, ਤਾਂ ਸਰਕਾਰ ਇਨ੍ਹਾਂ ‘ਤੇ ਕਾਰਵਾਈ ਕਰਕੇ ਉਨ੍ਹਾਂ ਲੋਕਾਂ ਦਾ ਗੁੱਸਾ ਕੁਝ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗੀ ਜੋ ਲੋਕ ਬਾਦਲਾਂ ਪਿੱਛੇ ਪਏ ਹੋਏ ਹਨ।

 

- Advertisement -

Share this Article
Leave a comment