• 8:26 am
Go Back

ਨਵੀਂ ਦਿੱਲੀ : ਵਿਦੇਸ਼ੀ ਬਾਜ਼ਾਰਾਂ ‘ਚ ਦੋਹਾਂ ਕੀਮਤੀ ਧਾਤਾਂ ‘ਚ ਰਹੀ ਭਾਰੀ ਗਿਰਾਵਟ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 75 ਰੁਪਏ ਡਿੱਗ ਕੇ 31,875 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਘੱਟ ਕੇ 31,725 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਵਿਕਿਆ। ਹਾਲਾਂਕਿ ਗਿੰਨੀ ਬਿਨਾਂ ਬਦਲਾਅ ਦੇ 24,800 ਰੁਪਏ ‘ਤੇ ਸਥਿਰ ਰਹੀ। ਇਸ ਦੌਰਾਨ ਉਦਯੋਗਿਕ ਗਾਹਕੀ ਸੁਸਤ ਰਹਿਣ ਨਾਲ ਚਾਂਦੀ ਵੀ 440 ਰੁਪਏ ਸਸਤੀ ਹੋ ਕੇ 40,760 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਬਾਜ਼ਾਰ ਮਹਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ‘ਚ ਸੋਨੇ-ਚਾਂਦੀ ‘ਚ ਗਿਰਾਵਟ ਅਤੇ ਘਰੇਲੂ ਬਾਜ਼ਾਰ ‘ਚ ਜਿਊਲਰਾਂ ਦੀ ਮੰਗ ਠੀਕ-ਠਾਕ ਰਹਿਣ ਨਾਲ ਸੋਨੇ ਦੇ ਰੇਟ ਡਿੱਗੇ ਹਨ। ਕੌਮਾਂਤਰੀ ਬਾਜ਼ਾਰ ‘ਚ ਲੰਡਨ ਦਾ ਸੋਨਾ ਹਾਜ਼ਰ 9.92 ਡਾਲਰ ਡਿੱਗ ਕੇ 1,283.50 ਡਾਲਰ ਪ੍ਰਤੀ ਔਂਸ ਰਿਹਾ। ਅਮਰੀਕਾ ਦਾ ਜੂਨ ਡਲਿਵਰੀ ਦਾ ਸੋਨਾ ਵਾਇਦਾ ਵੀ 8.9 ਡਾਲਰ ਘੱਟ ਕੇ 1,282.40 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਚਾਂਦੀ ਵੀ 0.11 ਡਾਲਰ ਦੀ ਗਿਰਾਵਟ ਨਾਲ 16.30 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕਾ ਦੇ ਵਿੱਤ ਮੰਤਰੀ ਸਟੀਫਨ ਨਿਯੂਚਿਨ ਨੇ ਟੈਰਿਫ ਨੂੰ ਮੁਅੱਤਲ ਕਰਨ ਦੇ ਸੰਬੰਧ ‘ਚ ਚੀਨ ਦੇ ਨਾਲ ਹੋਏ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ‘ਚ ਘਟਿਆ ਹੈ। ਅਮਰੀਕੀ ਬਾਂਡ ਯੀਲਡ ਦੇ ਮਜ਼ਬੂਤ ਹੋਣ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ‘ਚ ਡਾਲਰ ਮਜ਼ਬੂਤ ਹੋਣ ਨਾਲ ਸੋਨੇ ਦੀ ਚਮਕ ਘਟੀ ਹੈ।

Facebook Comments
Facebook Comment