• 1:22 pm
Go Back

ਚੰਡੀਗੜ੍ਹ : ਬੀਤੀ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਪੁਲਿਸ ਵਾਲੇ ਅਤੇ ਇੱਕ ਸਿਵਲ ਕੱਪੜਿਆਂ ਵਿੱਚ ਦਿਖਾਈ ਦੇ ਰਿਹਾ ਬੰਦਾ ਇੱਕ ਸਿੱਖ ਡਰਾਇਵਰ ਅਤੇ ਇੱਕ ਨਾਬਾਲਗ ਦਿਖਾਈ ਦੇ ਰਹੇ ਸਿੱਖ ਲੜਕੇ ਨੂੰ ਡੰਡਿਆਂ, ਲੱਤਾਂ, ਥੱਪੜ ਅਤੇ ਮੁੱਕਿਆਂ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਇੰਨੀਆਂ ਦਿਲ ਦਹਿਲਾਊ ਸਨ, ਜਿਨ੍ਹਾਂ ਨੂੰ ਦੇਖ ਕੇ ਕਮਜੋਰ ਦਿਲ ਵਾਲਾ ਵਿਅਕਤੀ ਬੁਰੀ ਤਰ੍ਹਾਂ ਦਹਿਲ ਜਾਂਦਾ ਸੀ। ਇਸ ਪੂਰੀ ਵੀਡੀਓ ‘ਚ ਉਨ੍ਹਾਂ ਦੋ ਸਿੱਖ ਵਿਅਕਤੀਆਂ ਨੂੰ ਪੁਲਿਸ ਵੱਲੋਂ ਬੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਹੁਣ ਇਸ ਵੀਡੀਓ ਨੇ ਨਵਾਂ ਮੋੜ ਲੈ ਲਿਆ ਹੈ। ਹਰ ਮੁੱਦੇ ‘ਤੇ ਲਾਇਵ ਹੋ ਕੇ ਕਦੀ ਆਪਣੇ ਵਿਰੋਧੀਆਂ, ਕਦੀ ਪ੍ਰਸ਼ਾਸਨ ਅਤੇ ਕਦੇ ਕਿਸੇ ਹੋਰ ਮੁੱਦੇ ‘ਤੇ ਦੱਬ ਕੇ ਬੋਲਣ ਵਾਲੇ ਸੁਖਪਾਲ ਖਹਿਰਾ ਨੇ ਇਸ ਕੁੱਟਮਾਰ ਦੀ ਵੀਡੀਓ ਤੋਂ ਬਾਅਦ ਸਰਕਾਰ ਖਿਲਾਫ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਤੋਂ ਲਾਇਵ ਹੋ ਕੇ ਬੋਲਦਿਆਂ ਪਹਿਲਾਂ ਤਾਂ ਇਸ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਮੋਦੀ ਸਰਕਾਰ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਮੋਦੀ ਸਾਬ੍ਹ ਕਹਿੰਦੇ ਨੇ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਕਰਨਗੇ ਪਰ ਦੋ ਮਾਮਲੇ ਘੱਟ ਗਿਣਤੀਆਂ ਨਾਲ ਧੱਕੇ ਦੇ ਸਾਹਮਣੇ ਆ ਗਏ ਹਨ ਇੱਕ ਸ਼ਿਲਾਂਘ ‘ਚ ਫਸੇ ਹੋਏ ਸਿੱਖਾਂ ਨਾਲ ਹਰ ਦਿਨ ਹੋ ਰਿਹਾ ਧੱਕਾ ਅਤੇ ਦੂਜਾ ਦਿੱਲੀ ਵਿੱਚ ਸਿੱਖ ਵਿਅਕਤੀਆਂ ਦੀ ਹੋਈ ਕੁੱਟਮਾਰ ਇਹ ਦੋਨੋਂ ਹੀ ਸਰਕਾਰ ਲਈ ਇੱਕ ਵੱਡਾ ਇਮਤਿਹਾਨ ਹੈ। ਖਹਿਰਾ ਨੇ ਕਿਹਾ ਕਿ ਹੁਣ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਜੋ ਕਿਹਾ ਕੀ ਉਹ ਲਾਗੂ ਕਰਨਗੇ ਉਨ੍ਹਾਂ ਪੁਲਿਸ ਮਹਿਕਮੇਂ ਤੇ ਵਾਰ ਕਰਦਿਆਂ ਕਿਹਾ ਕਿ, “ਇੱਥੋਂ ਪਤਾ ਲਗਦਾ ਹੈ ਕਿ ਸਾਡੀ ਪੁਲਿਸ ਟ੍ਰੇਂਡ ਨਹੀਂ ਹੈ ਤੇ ਉਹ ਜਿਸ ਤਰ੍ਹਾਂ ਇਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ ਇਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਕੁੱਟਦਾ।”

ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੇ ਸਰਕਾਰ ਅਤੇ ਪ੍ਰਸ਼ਾਸਨ ਸਬੰਧੀ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।

 

Facebook Comments
Facebook Comment