• 3:16 pm
Go Back

ਨਵੀਂ ਦਿੱਲੀ : ਖ਼ਬਰ ਹੈ ਕਿ ਆਲਰਾਉਂਡਰ ਖਿਡਾਰੀ ਮੰਨੇ ਜਾਂਦੇ ਕੇਦਾਰ ਜਾਧਵ ਨੂੰ ਵਰਲਡ ਕੱਪ ਦੇ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਧਵ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਨਾਲ 22 ਮਈ ਨੂੰ ਹੀ ਇੰਗਲੈਂਡ ਨੂੰ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਟੀਮ ਦੇ ਫਿਜ਼ੀਓਥੈਰੇਪਿਸਟ ਫਰਹਾਰਟ ਨੇ ਜਾਧਵ ਦੀ ਤੰਦਰੁਸਤੀ ਦੀ ਰਿਪੋਰਟ ਬੋਰਡ ਨੂੰ ਸੌਂਪ ਦਿੱਤੀ ਸੀ, ਕਿਉਂਕਿ ਜਾਧਵ ਉਨ੍ਹਾਂ ਦੀ ਹੀ ਨਿਗਰਾਨੀ ਹੇਠ ਸਰੀਰਕ ਦੁੱਖ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੇ ਚਲਦਿਆਂ ਮੁੰਬਈ ‘ਚ ਉਨ੍ਹਾਂ ਨੇ ਆਪਣਾ ਸਰੀਰਕ ਤੰਦਰੁਸਤੀ ਟੈਸਟ ਪਾਰ ਕਰ ਲਿਆ, ਤੇ ਖੇਡਣ ਲਈ ਉਨ੍ਹਾਂ ਦੀ ਚੋਣ ਵੀ ਹੋ ਗਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਹੋਏ ਆਈਪੀਐਲ ਮੈਚ ਦੌਰਾਨ ਜਾਧਵ ਚੇਨਈ ਸੁਪਰਕਿੰਗਜ਼ ਦੇ ਲਈ ਖੇਡ ਰਹੇ ਸਨ ਤਾਂ ਉਨ੍ਹਾਂ ਨੇ ਆਖਰੀ ਲੀਗ ‘ਚ ਮੈਚ ਦੌਰਾਨ ਜਦੋਂ ਛਲਾਂਗ ਲਾਈ ਸੀ। ਜਿਸ ਦੌਰਾਨ ਉਨ੍ਹਾਂ ਦੇ ਮੋਢੇ ‘ਤੇ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਜਾਧਵ ਆਖਰੀ ਮੈਚ ਵੀ ਨਹੀਂ ਖੇਡ ਸਕੇ ਸਨ। ਦੱਸਣਯੋਗ ਹੈ ਕਿ ਜਾਧਵ ਅਤੇ ਫਰਹਾਰਟ ਦੋਨੋਂ ਹੀ ਕਈ ਦਿਨਾਂ ਤੋਂ ਮੁੰਬਈ ‘ਚ ਮੌਜੂਦ ਸਨ। ਇਸ ਦੌਰਾਨ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਬਾਂਦਰਾ ਕੁਰਲਾ ਕੰਪਲੈਕਸ ‘ਚ ਆਪਣੀ ਸਰੀਰਕ ਤੰਦਰੁਸਤੀ ਲਈ ਯਤਨ ਕਰ ਰਹੇ ਸਨ ਅਤੇ ਇੱਥੇ ਹੀ ਉਨ੍ਹਾਂ ਦਾ ਸਰੀਰਕ ਤੁੰਦਰੁਸਤੀ ਦਾ ਟੈਸਟ ਵੀ ਹੋਇਆ ਸੀ।

ਜੇਕਰ ਜਾਧਵ ਦੇ ਖੇਡ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 59 ਇੱਕ ਦਿਨਾਂ ਮੈਚਾਂ ‘ਚ 43.50 ਦੀ ਔਸਤ ਨਾਲ 1174 ਦੌੜਾਂ ਬਣਾਈਆਂ ਸਨ। ਇਸੇ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਾਏ ਸਨ।

 

Facebook Comments
Facebook Comment