• 7:36 am
Go Back

ਤਰਨਤਾਰਨ: ਤਰਨਤਾਰਨ ਦੇ ਪਿੰਡ ਬਨਵਾਲੀਪੁਰ ‘ਚ ਇਕ ਸ਼ਰਾਬ ਦੇ ਠੇਕੇਦਾਰ ਵੱਲੋਂ ਦਿਨ ਦਿਹਾੜੇ ਗ੍ਰੰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋੋਂ ਅੈਕਸਾਈਜ਼ ਵਿਭਾਗ ਦੀ ਟੀਮ ਵੱਲੋਂ ਠੇਕੇ ‘ਤੇ ਰੇਡ ਮਾਰੀ ਗਈ ਸੀ। ਰੇਡ ਦੌਰਾਨ ਉਥੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਠੇਕੇਦਾਰ ਜਸਕਰਨ ਸਿੰਘ ਨੇ ਫਾਇਰ ਕੀਤਾ ਜੋ ਸਿੱਧਾ ਜਾ ਕੇ ਗ੍ਰੰਥੀ ਦੇ ਮੂੰਹ ਤੇ ਵਜਿਆ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਸਬੰਧ ਵਿੱਚ ਜਦੋਂ ਐਕਸਾਈਜ਼ ਵਿਭਾਗ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝਗੜੇ ਦੋਰਾਨ ਠੇਕੇਦਾਰ ਵਲੋਂ ਗੋਲੀ ਚਲਾਈ ਗਈ ਜੋ ਗ੍ਰੰਥੀ ਦੇ ਵੱਜੀ ਤੇ ਉਸਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਵੱਲੋਂ ਰੱਟਿਆ ਰਟਾਇਆ ਜਵਾਬ ਪੂਰੇ ਮਾਮਲੇ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹੈ ਕਿ ਜਲਦ ਹੀ ਆਰੋਪੀ ਨੂੰ ਫੜ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Facebook Comments
Facebook Comment