• 9:41 am
Go Back
Trump govt’s visa policy

ਵਾਸ਼ਿੰਗਟਨ: ਹਾਰਵਰਡ ਅਤੇ ਐੱਮਆਈਟੀ ਸਮੇਤ ਅਮਰੀਕਾ ਦੀਆਂ 65 ਯੂਨੀਵਰਸਿਟੀਆਂ ਨੇ ਟਰੰਪ ਪ੍ਰਸ਼ਾਸਨ ਦੁਆਰਾ ਇਸ ਸਾਲ ਅਗਸਤ ਵਿੱਚ ਘੋਸ਼ਿਤ ਨਵੀਂ ਵਿਦਿਆਰਥੀ ਵੀਜ਼ਾ ਨੀਤੀ ਨੂੰ ਕੋਰਟ ਵਿੱਚ ਚੁਣੋਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਉੱਚ ਸਿੱਖਿਆ ਪ੍ਰਣਾਲੀ ਨੂੰ ਝੱਟਕਾ ਲੱਗੇਗਾ। ਚੀਨ, ਕੈਨੇਡਾ ਅਤੇ ਰੂਸ ਦੇ ਕਾਰਨ ਪਹਿਲਾਂ ਹੀ ਅਮਰੀਕਾ ਵਿੱਚ ਪੜ੍ਹਨੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ।
Trump govt’s visa policy
ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਸਾਲ 2000 ਵਿੱਚ ਅਮਰੀਕਾ ਦੀ ਹਿੱਸੇਦਾਰੀ 23 ਫ਼ੀਸਦੀ ਸੀ, ਜੋ 2012 ਵਿੱਚ ਘੱਟ ਕੇ 16 ਫ਼ੀਸਦੀ ਰਹਿ ਗਈ।ਯੂਨੀਵਰਸਿਟੀਆਂ ਦਾ ਦਾਅਵਾ ਹੈ ਕਿ ਪਿਛਲੇ ਸਮੇਂ ਤੋਂ ਲਾਗੂ ਕੀਤੇ ਇਸ ਨਵੇਂ ਨਿਯਮਾਂ ਕਾਰਨ ਅਮਰੀਕਾ ਦੇ ਉਚੇਰੀ ਵਿੱਦਿਅਕ ਢਾਂਚੇ ਦਾ ਨੁਕਸਾਨ ਹੋਵੇਗਾ।
Trump govt’s visa policy
ਟਰੰਪ ਪ੍ਰਸ਼ਾਸਨ ਨੇ ਅਗਸਤ ਤੋਂ ਨਵੀਂ ਨੀਤੀ ਲਾਗੂ ਕੀਤੀ ਸੀ, ਜਿਸ ਤਹਿਤ ਦੇਸ਼ ਵਿੱਚ ਵਾਧੂ ਸਮਾਂ ਰੁਕਣ ‘ਤੇ ਨਵੀਆਂ ਰੋਕਾਂ ਲਾ ਦਿੱਤੀਆਂ ਸਨ। ਵੀਜ਼ਾ ਖ਼ਤਮ ਹੋਣ ‘ਤੇ ਅਮਰੀਕਾ ਵਿੱਚ ਰੁਕਣ ਨੂੰ ਗ਼ੈਰਕਾਨੂੰਨੀ ਠਾਹਰ ਸਮਝਿਆ ਜਾਵੇਗਾ।
Trump govt’s visa policy
ਜੇਕਰ ਛੇ ਮਹੀਨੇ ਤੋਂ ਵੱਧ ਗ਼ੈਰ ਕਾਨੂੰਨੀ ਠਾਹਰ ਹੁੰਦੀ ਹੈ ਤਾਂ ਅਜਿਹਾ ਕਰਨ ਵਾਲੇ ਨੂੰ ਉਸ ਦੇ ਮੂਲ ਦੇਸ਼ ਵਾਪਸ ਭੇਜਣ ਦੇ ਨਾਲ-ਨਾਲ ਅਮਰੀਕਾ ਵਿੱਚ ਤਿੰਨ ਸਾਲ ਦਾਖ਼ਲੇ ‘ਤੇ ਵੀ ਰੋਕ ਲਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਰੁਕਣ ਵਾਲੇ ਵਿਅਕਤੀ ਵਿਰੁੱਧ ਅਜਿਹੀ ਕਾਰਵਾਈ ਨਹੀਂ ਸੀ ਕੀਤੀ ਜਾਂਦੀ, ਬਲਕਿ ਉਸ ਦੀ ਠਾਹਰ ਨੂੰ ਨਾ-ਮਾਲੂਮ ਸਮਝਿਆ ਜਾਂਦਾ ਸੀ।
Trump govt’s visa policy
ਹਾਰਵਾਰਡ, ਐਮਆਈਟੀ, ਕੋਰਨੈੱਲ, ਯੇਲ ਤੇ ਪ੍ਰਿੰਸਟੋਨ ਜਿਹੀਆਂ ਦਿੱਗਜ ਯੂਨੀਵਰਸਿਟੀਆਂ ਮੁਤਾਬਕ ਨਵੇਂ ਨਿਯਮ ਕੌਮਾਂਤਰੀ ਵਿਦਿਆਰਥੀਆਂ ਨੂੰ ਬੇਹੱਤ ਸਖ਼ਤ ਫੈਸਲੇ ਲੈਣ ਲਈ ਮਜਬੂਰ ਕਰ ਦੇਵੇਗਾ। ਯੂਨੀਵਰਸਿਟੀਆਂ ਮੁਤਾਬਕ ਇਸ ਤਰ੍ਹਾਂ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ ਤੇ ਨਾ ਹੀ ਉਹ ਤਿੰਨ ਤੋਂ 10 ਸਾਲਾਂ ਲਈ ਵਾਪਸ ਅਮਰੀਕਾ ਨਾ ਵੜਣ ਦੇਣ ਨਾਲ ਉਹ ਆਪਣੀ ਗ਼ਲਤੀ ਵੀ ਨਹੀਂ ਠੀਕ ਕਰ ਸਕਣਗੇ।
Trump govt’s visa policy

 

 

Facebook Comments
Facebook Comment