• 5:41 pm
Go Back

ਇਸਲਾਮਾਬਾਦ: ਪਾਕਿਸਤਾਨ ਵਿਚ ਇੱਕ ਲਾਈਵ ਸ਼ੋਅ ਦੌਰਾਨ ਖਾਸਾ ਹੰਗਾਮਾ ਹੋ ਗਿਆ। ਇੱਥੇ ਲਾਈਵ ਸ਼ੋਅ ‘ਚ ਹੀ ਸੱਤਾਧਾਰੀ ਪਾਰਟੀ ਪੀਟੀਆਈ ਦੇ ਆਗੂ ਨੇ ਪੈਨਲ ‘ਚ ਸ਼ਾਮਲ ਇੱਕ ਪੱਤਰਕਾਰ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

‘ਕੇ 21 ਨਿਊਜ਼’ ਚੈਨਲ ‘ਤੇ ‘ਨਿਊਜ਼ ਲਾਈਨ ਵਿਚ ਆਫਤਾਬ ਮੁਘੇਰੀ’ ਨਾਮ ਦੇ ਸ਼ੋਅ ਦੌਰਾਨ ਪੈਨਲ ‘ਚ ਸੱਤਾਧਾਰੀ ਪੀ.ਟੀ.ਆਈ. ਦੇ ਮਸਰੂਰ ਅਲੀ ਸਿਯਾਲ ਅਤੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਮੁੱਖ ਇਮਤਿਆਜ਼ ਖਾਨ ਵੀ ਸ਼ਾਮਲ ਸਨ। ਦੋਹਾਂ ਵਿਚ ਜ਼ੋਰਦਾਰ ਬਹਿਸ ਛਿੜ ਗਈ ਅਤੇ ਦੇਖਦੇ ਹੀ ਦੇਖਦੇ ਬਹਿਸ ਦਾ ਇਹ ਪ੍ਰੋਗਰਾਮ ਅਖਾੜੇ ਵਿਚ ਤਬਦੀਲ ਹੋ ਗਿਆ।

ਪੀ.ਟੀ.ਆਈ. ਆਗੂ ਨੇ ਆਪਣੀ ਸੀਟ ਤੋਂ ਉੱਠ ਕੇ ਪਹਿਲਾਂ ਪੱਤਰਕਾਰ ਨੂੰ ਧੱਕਾ ਮਾਰਿਆ ਤੇ ਫਿਰ ਉਸ ਨੂੰ ਫਰਸ਼ ‘ਤੇ ਸੁੱਟ ਦਿੱਤਾ। ਇਸ ਮਗਰੋਂ ਨੇਤਾ ਨੇ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਹਾਂ ਨੂੰ ਸ਼ੋਅ ਵਿਚ ਮੌਜੂਦ ਦੂਜੇ ਮਹਿਮਾਨਾਂ ਅਤੇ ਕਰੂ ਮੈਂਬਰਾਂ ਨੇ ਛੁਡਵਾਇਆ। ਇਸ ਘਟਨਾ ਦੇ ਬਾਅਦ ਪੀ.ਟੀ.ਆਈ. ਦੀ ਕਾਫੀ ਆਲੋਚਨਾ ਹੋ ਰਹੀ ਹੈ।

ਪਾਕਿਸਤਾਨੀ ਪੱਤਰਕਾਰ ਨਾਯਲਾ ਇਨਾਅਤ ਨੇ ਡਿਬੇਟ ਸ਼ੋਅ ਵਿਚ ਲੜਾਈ ਦਾ ਵੀਡੀਓ ਟਵਿੱਟਰ ‘ਤੇ ਸ਼ੇਅਰ ਕਰਦਿਆਂ ਇਮਰਾਨ ਖਾਨ ਦੇ ‘ਨਵਾਂ ਪਾਕਿਸਤਾਨ’ ਦੇ ਦਾਅਵੇ ‘ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਲਿਖਿਆ,”ਕੀ ਇਹੀ ਨਵਾਂ ਪਾਕਿਸਤਾਨ ਹੈ? ਪੀ.ਟੀ.ਆਈ. ਦੇ ਮਸਰੂਰ ਅਲੀ ਸਿਆਲ ਨੇ ਕਰਾਚੀ ਪ੍ਰੈੱਸ ਕਲੱਬ ਦੇ ਪ੍ਰਧਾਨ ਇਮਤਿਆਜ਼ ਖਾਨ ‘ਤੇ ਲਾਈਵ ਸ਼ੋਅ ਦੌਰਾਨ ਹਮਲਾ ਕਰ ਦਿੱਤਾ।”

Facebook Comments
Facebook Comment