• 6:48 am
Go Back

ਬਾਲੀਵੁੱਡ ਦੇ ਬਾਜੀਰਾਵ ਰਣਵੀਰ ਸਿੰਘ ਅੱਜਕੱਲ ਆਪਣੀ ਫਿਲਮਾਂ ‘ਚ ਖਾਸੇ ਬਿਜ਼ੀ ਹਨ। ਰਣਵੀਰ ਇਸ ਸਮੇਂ ਆਪਣੇ ਆਉਣ ਵਾਲੀ ਫਿਲਮ, ਸਿੰਬਾ ਦੀ ਤਿਆਰੀ ਕਰ ਰਹੇ ਨੇ। ਪਰ ਹਾਲ ਹੀ ‘ਚ ਰਣਵੀਰ ‘ਤੇ ਦੁੱਖਾਂ ਦਾ ਪਹਾੜ ਟੂੱਟ ਪਿਆ ਹੈ। ਦਰਅਸਲ ਰਣਵੀਰ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਦਾਦੀ ਦੇ ਦੇਹਾਂਤ ਤੋਂ ਰਣਵੀਰ ਬਹੁਤ ਦੁੱਖੀ ਹੋ ਗਏ ਨੇ। ਉਹਨਾਂ ਆਪਣੇ ਸਾਰੇ ਸ਼ੂਟਸ ਅਤੇ ਸ਼ੇਡਯੂਲਜ਼ ਨੂੰ ਕੈਂਸਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਣਵੀਰ ਦੀ ਦਾਦੀ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਕੁਝ ਸਮੇਂ ਪਹਿਲਾਂ ਦੀਪਿਕਾ ਵੀ ਰਣਵੀਰ ਦੀ ਦਾਦੀ ਨੂੰ ਮਿਲਣ ਦੇ ਲਈ ਗਈ ਸੀ। ਖੈਰ ਹੁਣ ਉਹ ਰਣਵੀਰ ਅਤੇ ਬਾਕੀ ਸਾਰਿਆਂ ਤੋਂ ਦੂਰ ਜਾ ਚੁੱਕੀ ਹੈ। ਦੱਸਦਈਏ ਕਿ ਰਣਵੀਰ ਆਪਣੀ ਦਾਦੀ ਦੇ ਬਹੁਤ ਕਰੀਬ ਸੀ। ਉਹ ਖੁਦ ਇੱਕ ਇੰਟਰਵਿਊ ਦੌਰਾਨ ਕਹਿ ਚੁੱਕੇ ਨੇ ਕਿ ਅਦਾਕਾਰ ਬਨਣ ਦੇ ਪਿੱਛੇ ਉਹਨਾਂ ਦੀ ਦਾਦੀ ਦਾ ਅਹਿਮ ਹੱਥ ਹੈ। ਰਣਵੀਰ ਦੀ ਦਾਦੀ ਨੇ ਹੀ ਰਣਵੀਰ ਨੂੰ ਐਕਟਰ ਬਨਣ ਲਈ ਸਪੋਰਟ ਕੀਤਾ ਸੀ।

Facebook Comments
Facebook Comment