• 11:26 am
Go Back

ਚੰਡੀਗੜ੍ਹ : ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕਦੀ ਕਿਸੇ ਜਗ੍ਹਾ ਸਿੱਖ ਮਰਿਆਦਾ ਦੇ ਉਲਟ ਗੁਰੂ ਸਾਹਿਬ ਦੀ ਮੂਰਤੀ ਲਾਉਣ ਦਾ ਮਾਮਲਾ, ਕਦੀ ਕਿਸੇ ਨਿੱਜੀ ਵਪਾਰਕ ਅਦਾਰੇ ਵੱਲੋਂ ਗੁਰੂ ਸਾਹਿਬ ਦੀਆਂ ਤਸਵੀਰਾਂ ਲਾ ਕੇ ਆਪਣਾ ਸਮਾਨ ਵੇਚਣ ਦਾ ਮਾਮਲਾ ਤੇ ਕਦੇ ਹੋਰ ਮਾਮਲੇ ਲਗਾਤਾਰ ਪ੍ਰਕਾਸ਼ ਵਿੱਚ ਆਉਂਦੇ ਹੀ ਰਹਿੰਦੇ ਹਨ। ਇਸੇ ਸਿਲਸਿਲੇ ਤਹਿਤ ਹੁਣ ਮਾਮਲਾ ਸਾਹਮਣੇ ਆਇਆ ਹੈ ਇੱਕ ਵਾਇਰਲ ਵੀਡੀਓ ਦਾ। ਜਿਸ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਗਤ ‘ਚ ਰੋਸ ਦੀ ਲਹਿਰ ਫੈਲ ਗਈ, ਤੇ ਇਸ ਰੋਸ ਤੋਂ ਬਾਅਦ ਵੀਡੀਓ ‘ਚ ਦਿਖਾਈ ਦੇ ਰਹੇ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਪਾ ਕੇ ਮਾਫੀ ਵੀ ਮੰਗ ਲਈ ਹੈ। ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਸੀ, ਜਿਸ ‘ਚ ਸਾਫ ਦਿਖਾਈ ਦਿੰਦਾ ਹੈ ਕਿ ਕੁਝ ਨੌਜਵਾਨ ਸ਼ਰਾਬ ਪੀਂਦੇ ਹੋਏ ਸਿੱਖ ਮਰਿਆਦਾਵਾਂ ਤੇ ਸਿਧਾਤਾਂ ਨੂੰ ਠੇਸ ਪਹੁੰਚਾਉਂਦਿਆਂ ਜੈਕਾਰੇ ਲਾ ਰਹੇ ਸਨ। ਜਿਸ ਤੋਂ ਬਾਅਦ ਸਿੱਖ ਕੌਮ ਵੱਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ ਤੇ ਇਸ ਵਿਰੋਧ ਨੂੰ ਦੇਖਦਿਆਂ ਹੁਣ ਇਹ ਨੌਜਵਾਨ ਇੰਨੇ ਘਬਰਾ ਗਏ ਹਨ ਕਿ ਸੋਸ਼ਲ ਮੀਡੀਆ ‘ਤੇ ਹੀ ਇੱਕ ਹੋਰ ਵੀਡੀਓ ਪਾ ਕੇ ਆਪਣੇ ਕੀਤੇ ਦੀਆਂ ਮਾਫੀਆਂ ਮੰਗ ਰਹੇ ਹਨ।

ਇਸ ਵਾਇਰਲ ਹੋ ਰਹੀ ਵੀਡੀਓ ‘ਚ ਦਿਖਾਈ ਦਿੰਦਾ ਸੀ ਕਿ ਇਹ ਨੌਜਵਾਨ ਸਿਰਫ ਸ਼ਰਾਬ ਹੀ ਨਹੀਂ ਪੀ ਰਹੇ ਸਨ ਬਲਕਿ ਇਸ ਸ਼ਰਾਬ ਨੂੰ ਇੱਕ ਬਰਤਨ ਵਿੱਚ ਘੋਲ ਕੇ ਖੰਡੇ-ਬਾਟੇ ਦਾ ਅੰਮ੍ਰਿਤ ਦੱਸਦੇ ਹੋਏ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾ ਰਹੇ ਸਨ। ਫਿਰ ਜਦੋਂ ਇਹ ਵੀਡੀਓ ਵਾਇਰਲ ਹੋਈ ਅਤੇ ਇਸਦਾ ਵਿਰੋਧ ਕੀਤਾ ਜਾਣ ਲੱਗਾ ਤਾਂ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਚ ਇੱਕ ਹੋਰ ਵੀਡੀਓ ਪਾ ਕੇ ਮੁਆਫੀ ਵੀ ਮੰਗੀ।ਹੁਣ ਭਾਵੇਂ ਇਨ੍ਹਾਂ ਨੌਜਵਾਨਾਂ ਨੇ ਮੁਆਫੀ ਮੰਗ ਲਈ ਹੈ ਪਰ ਸੋਸ਼ਲ ਮੀਡੀਆ ‘ਤੇ ਲਗਾਤਾਰ ਉਨ੍ਹਾਂ ਦੀ ਵੀਡੀਓ ਦਾ ਵਿਰੋਧ ਹੋ ਰਿਹਾ ਹੈ।

ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਥੇਦਾਰ ਨੇ ਇਸ ਬਾਬਤ ਐਸਜੀਪੀਸੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ‘ਚ ਇਨ੍ਹਾਂ ਸਾਰੇ ਨੌਜਵਾਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਕਿਹਾ ਗਿਆ ਹੈ। ਉੱਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਰੋਸ ਵਜੋਂ  ਧਰਨਾ ਦੇ ਕੇ ਇਨ੍ਹਾਂ ਨੌਜਵਾਨਾਂ ਵਿਰੁੱਧ ਕਨੂੰਨੀ ਕਾਰਵਾਈ ਕਰਨ ਦੀ ਮੰਗ ਕਰਨ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਣਪਛਾਤੇ ਨੌਜਵਾਨਾਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

 

ਇਹ ਅਤੇ ਇਸ ਤੋਂ ਅੱਗੇ ਦੀ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ‘ਤੇ  ਕਲਿੱਕ ਕਰੋ।

Facebook Comments
Facebook Comment