• 4:47 pm
Go Back

ਬਾਲੀਵੁੱਡ ਅਭਿਨੇਤਰੀ ਮਲਿਕਾ ਸ਼ੇਰਾਵਤ ਨੇ ਘਰ ਦਾ ਕਿਰਾਇਆ ਨਾ ਚੁਕਾਉਣ ਦੇ ਕਾਰਨ ਪੇਰਿਸ ‘ਚ ਘਰ ਦੇ ਬਾਹਰ ਹੋਣ ਦੀ ਅਫਵਾਹ ਨੂੰ ਖਾਰਿਜ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੇਰਿਸ ‘ਚ ਨਾ ਹੀ ਉਹਨਾਂ ਦਾ ਖੁਦ ਦਾ ਘਰ ਹੈ ਨਾ ਹੀ ਕਿਰਾਏ ਦਾ।
ਇਹਨਾਂ ਅਫਵਾਹਾਂ ‘ਚ ਮਲਿਕਾ ਨੇ ਟੱਵਿਟ ਕਰ ਇਸਦੀ ਸਫਾਈ ਦਿੱਤੀ। ਉਹਨਾਂ ਨੇ ਕਿਹਾ “ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਅਤੇ ਫਿਰ ਤੋਂ ਕਹਿ ਰਹੀ ਹਾਂ। ਮੇਰੇ ਕੋਲ ਪੇਰਿਸ ‘ਚ ਨਾ ਹੀ ਆਪਣਾ ਘਰ ਹੈ ਅਤੇ ਨਾ ਹੀ ਕਿਰਾਏ ‘ਤੇ ਘਰ ਹੈ। ਮੈਂ ਪਿਛਲੇ 8 ਮਹੀਨੇ ਤੋਂ ਲਾੱਸ ਏਂਜਲਿਸ ਅਤੇ ਭਾਰਤ ‘ਚ ਰਹਿ ਰਹੀ ਹਾਂ”। ਉਹਾਂਂ ਦਾ ਅੱਗੇ ਕਹਿਣਾ ਹੈ, ” ਮੈਂ ਪੇਰਿਸ ‘ਚ ਨਹੀਂ ਰਹਿੰਦੀ। ਕ੍ਰਿਪਾ ਕਰਕੇ ਗਲਤ ਖਬਰਾਂ ਨਾ ਫੈਲਾਓ।”

Facebook Comments
Facebook Comment