• 5:23 pm
Go Back

ਨਿਊਯਾਰਕ: ਅਮਰੀਕਾ ਦੀ ਇੱਕ ਅਦਾਲਤ ਨੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਹੈ। 66 ਸਾਲ ਦਾ ਪਵਨ ਕੁਮਾਰ ਜੈਨ ‘ਤੇ ਮਰੀਜਾਂ ਦੀ ਪੂਰੀ ਜਾਂਚ ਕੀਤੇ ਬਿਨਾਂ ਹੀ ਅਜਿਹੀਆਂ ਦਵਾਈਆਂ ਲਿਖਣ ਦਾ ਦੋਸ਼ ਸੀ ਜੋ ਸਿਰਫ ਵਿਸ਼ੇਸ਼ ਹਾਲਾਤਾਂ ‘ਚ ਹੀ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਉਸਨੇ ਫਰਜ਼ੀ ਮੈਡੀਕਲ ਪ੍ਰੀਸਕਰਿਪਸ਼ਨ ਵੀ ਲਿਖੇ ਸਨ, ਜਿਨ੍ਹਾਂ ਦੀ ਵਰਤੋਂ ਬੀਮਾ ਕੰਪਨੀਆਂ ਤੋਂ ਪੈਸੇ ਲੁੱਟਣ ਲਈ ਕੀਤਾ ਗਈ ਸੀ ਇਸ ਗੱਲ ਨੂੰ ਜੈਨ ਵੱਲੋਂ ਖੁਦ ਸਵੀਕਾਰ ਕੀਤਾ ਗਿਆ ਹੈ।

ਡਾਕਟਰ ਨੂੰ ਮਿਲੀ ਨੌਂ ਸਾਲ ਦੀ ਸਜ਼ਾ
ਲਾਸ ਕਰੂਸੇਸ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਟਾਰਨੀ ਜਾਨ ਐਂਡਰਸਨ ਨੇ ਕਿਹਾ, ਨੌਂ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਹੋਣ ‘ਤੇ ਵੀ ਜੈਨ ਦੀ ਤਿੰਨ ਸਾਲ ਤੱਕ ਸਖਤ ਨਿਗਰਾਨੀ ਕੀਤੀ ਜਾਵੇਗੀ। ਫਰਵਰੀ , 2016 ਵਿੱਚ ਜੈਨ ਨੇ ਅਦਾਲਤ ‘ਚ ਆਪਣਾ ਦੋਸ਼ ਕਬੂਲ ਕਰ ਲਿਆ ਸੀ।

ਮੈਡੀਕਲ ਬੋਰਡ ਨੇ ਰੱਦ ਕੀਤਾ ਲਾਈਸੈਂਸ
2009 ‘ਚ ਉਸਨੇ ਇੱਕ ਮਰੀਜ਼ ਦੀ ਜਾਂਚ ਕੀਤੇ ਬਿਨਾਂ ਹੀ ਦਵਾਈਆਂ ਲਿਖ ਦਿੱਤੀਆਂ ਸਨ। ਕੋਰਟ ਵਿੱਚ ਜਮਾਂ ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਦਵਾਈਆਂ ਦੇ ਕਾਰਨ ਉਸ ਮਰੀਜ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਚਲਦਿਆਂ ‘ਦ ਨਿਊ ਮੈਕਸਿਕੋ ਮੈਡੀਕਲ ਬੋਰਡ ਨੇ ਦਸੰਬਰ 2012 ਵਿੱਚ ਜੈਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਐਂਡਰਸਨ ਨੇ ਕਿਹਾ ਕਿ ਜੋ ਡਾਕਟਰ ਆਪਣੇ ਫਾਇਦੇ ਲਈ ਸਾਡੇ ਵਿਸ਼ਵਾਸ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਜਰੂਰੀ ਹੈ।

Facebook Comments
Facebook Comment