• 2:06 pm
Go Back

ਵਾਸ਼ਿੰਗਟਨ : ਦੁਨੀਆਂ ‘ਤੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ ਤੇ ਹਰ ਰਿਸ਼ਤੇ ਦਾ ਆਪਣੇ ਆਪ ਵਿੱਚ ਅਲੱਗ ਹੀ ਮਹੱਤਵ ਹੁੰਦਾ ਹੈ। ਪਰ ਇੰਨਾ ਸਾਰੇ ਰਿਸ਼ਤਿਆਂ ਵਿੱਚੋਂ ਜੇਕਰ ਸਭ ਤੋਂ ਬੇਹਤਰੀਨ ਅਤੇ ਪਿਆਰਾ ਰਿਸ਼ਤਿਆ ਸਮਝਿਆ ਜਾਂਦਾ ਹੈ ਤਾਂ ਉਹ ਹੈ ਮਾਂ ਅਤੇ ਬੱਚੇ ਦਾ। ਕਹਿੰਦੇ ਨੇ ਜਦੋਂ ਬੱਚਾ ਰੋਂਦਾ ਹੈ ਤਾਂ ਮਾਂ ਬੇਸ਼ੱਕ ਸੱਤ ਸਮੁੰਦਰ ਵੀ ਪਾਰ ਕਿਉਂ ਨਾ ਹੋਵੇ ਇਹ ਕੁਦਰਤੀ ਹੁੰਦਾ ਹੈ ਕਿ ਉਸ ਦਾ ਉੱਥੇ ਬੈਠੇ ਹੋਇਆਂ ਵੀ ਮਨ ਡਾਵਾਂ ਡੋਲ ਹੋ ਜਾਂਦਾ ਹੈ। ਇਸੇ ਰਿਸ਼ਤੇ ਦੇ ਮਹੱਤਵ ਲਈ ਲਗਭਗ ਸਾਰੀ ਹੀ ਦੁਨੀਆਂ ‘ਚ ਮਦਰਜ਼ ਡੇਅ ਦੇ ਨਾਮ ‘ਤੇ ਇੱਕ ਦਿਨ ਵੀ ਮਨਾਇਆ ਜਾਂਦਾ ਹੈ। ਇਸ ਦਿਨ ਹਰ ਕੋਈ ਆਪਣੀ ਮਾਂ ਨੂੰ ਕੋਈ ਨਾ ਕੋਈ ਤੋਹਫਾ ਦਿੰਦਾ ਹੈ।

ਪਰ ਜੇਕਰ ਇਸੇ ਦਿਨ ਹੀ ਕਿਸੇ ਮਾਂ ਨੂੰ ਕਈ ਸਾਲਾਂ ਤੋਂ ਵਿਛੜਿਆ ਉਸ ਦਾ ਬੱਚਾ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਕੁਝ ਅਜਿਹਾ ਹੀ ਮਾਮਲਾ ਇੰਨੀ ਦਿਨੀ ਵੀ ਸਾਹਮਣੇ ਆਇਆ ਹੈ।

ਇਹ ਮਾਮਲਾ ਹੈ ਵਾਸ਼ਿੰਗਟਨ ਦਾ ਜਿੱਥੇ ਇੱਕ ਵਾਂਡਾ ਨਾਮ ਦੀ ਕੁੜੀ ਨੇ ਕੋਸ਼ਿਸ਼ ਕਰਕੇ 70 ਸਾਲ ਪਹਿਲਾਂ ਵਿਛੜੀਆਂ ਮਾਵਾਂ ਧੀਆਂ ਨੂੰ ਮਿਲਾਇਆ। ਸੁਭਾਗੀ ਗੱਲ ਇਹ ਰਹੀ ਕਿ ਇਹ ਵਿਛੜੀਆਂ ਮਾਵਾਂ ਧੀਆਂ ਦੋਵੇਂ ਮਦਰਜ਼ ਡੇਅ ਵਾਲੇ ਦਿਨ ਆਪਸ ‘ਚ ਮਿਲੀਆਂ।

ਦੱਸ ਦੇਈਏ ਕਿ ਇਹ ਮਾਵਾਂ ਧੀਆਂ ਦੋਵੇਂ ਵਿਛੜੀਆਂ ਨਹੀਂ ਸਨ ਬਲਕਿ 70 ਸਾਲਾ ਇਸ ਐਲਜ਼ਾਬੈਥ ਨਾਮ ਦੀ ਔਰਤ ਨੇ ਆਪਣੀ ਬੱਚੀ ਲੀਨਾ ਨੂੰ ਗੋਦ ਦੇ ਦਿੱਤਾ ਸੀ। ਐਲਜਾਬੈਥ ਦੀ ਵਾਂਡਾ ਨਾਮ ਦੀ ਦੋਹਤੀ ਨੇ ਹੁਣ ਕੋਸ਼ਿਸ਼ ਕਰਕੇ 70 ਸਾਲ ਪਹਿਲਾਂ ਵਿਛੜੀਆਂ ਮਾਵਾਂ ਧੀਆਂ ਦਾ ਸੁਮੇਲ ਕਰਵਾਇਆ ਹੈ। ਵਾਂਡਾ ਦੀਆਂ ਮਾਵਾਂ ਧੀਆਂ ਨੂੰ ਮਿਲਾਉਣ ਦੀਆਂ ਆਸਾਂ ਨੂੰ ਬੂਰ ਉਸ ਸਮੇਂ ਪਿਆ ਜਦੋਂ ਉਸ ਨੇ ਪਿਛਲੇ ਸਾਲ ਲੀਨਾ ਦਾ ਡੀਐਨਏ ਟੈਸਟ ਕਰਵਾਇਆ।

ਇਹ ਕੋਸ਼ਿਸ਼ ਕਰਦਿਆਂ ਲੀਨਾ ਦੇ ਕੁਝ ਦਸਤਾਵੇਜ਼ ਵੀ ਵਾਂਡਾ ਦੇ ਪਰਿਵਾਰ ਨਾਲ ਮਿਲ ਗਏ। ਇਸ ਤੋਂ ਬਾਅਦ ਵਾਂਡਾ ਨੇ ਜਦੋਂ ਲੀਨਾ ਦੀ ਪ੍ਰੋਫਾਇਲ ਚੈਕ ਕੀਤੀ ਤਾਂ ਉਸ ਵਿੱਚ ਲੀਨਾ ਨੇ ਲਿਖਿਆ ਸੀ ਕਿ ਉਸ ਨੂੰ ਗੋਦ ਲਿਆ ਗਿਆ ਹੈ। ਇਸ ਤੋਂ ਬਾਅਦ ਵਾਂਡਾ ਨੇ ਆਪਣੀ ਮਾਂ ਅਤੇ ਨਾਨੀ ਐਲਜਾਬੈਥ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਨਾਨੀ ਨੇ ਕਿਹਾ ਕਿ ਹਾਂ ਉਸ ਨੇ 70 ਸਾਲ ਪਹਿਲਾਂ ਆਪਣੀ ਇੱਕ ਬੱਚੀ ਨੂੰ ਗੋਦ ਦੇ ਦਿੱਤਾ ਸੀ। ਇਸ ਤੋਂ ਬਾਅਦ ਵਾਂਡਾ ਦਾ ਸ਼ੱਕ ਯਕੀਨ ‘ਚ ਬਦਲ ਗਿਆ ਅਤੇ ਉਸ ਨੇ ਦੋਵਾਂ ਮਾਵਾਂ ਧੀਆਂ ਨੂੰ ਮਿਲਾਇਆ।

Facebook Comments
Facebook Comment