• 11:57 am
Go Back

ਸੁਨਾਮ : ਇੰਨੀ ਦਿਨੀਂ ਸੰਸਦ ਦਾ ਸੈਸਨ ਚੱਲ ਰਿਹਾ ਹੈ ਤੇ ਲਗਭਗ ਸਾਰੇ ਹੀ ਮੈਂਬਰ ਇਸ ਸਮੇਂ ਸੰਸਦ ‘ਚ ਮੌਜੂਦ ਰਹੇ। ਇਸ ਦੇ ਚਲਦਿਆਂ ਹੋਰਨਾਂ ਦੇ ਨਾਲ ਨਾਲ 25 ਜੂਨ ਨੂੰ ਸੰਗਰੂਰ ਤੋਂ ਲੋਕ ਲਭਾ ਮੈਂਬਰ ਭਗਵੰਤ ਮਾਨ ਦੀ ਗੂੰਜ ਇੱਕ ਵਾਰ ਫਿਰ ਸੰਸਦ ‘ਚ  ਸੁਣਨ ਨੂੰ ਮਿਲੀ। ਮਾਨ ਨੇ ਮਾਂ ਬੋਲੀ ਪੰਜਾਬੀ ‘ਚ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ ਤੇ ਫਿਰ ਆਪਣੇ ਅੰਦਾਜ਼ ‘ਚ ਬਿਨਾਂ ਨਾਮ ਲਏ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲੈ ਲਿਆ। ਮਾਨ ਨੇ ਕਿਹਾ ਕਿ, “ਇੱਥੇ ਕੁਝ ਲੋਕ ਕਹੀ ਜਾਂਦੇ ਨੇ ਫਕੀਰ ਨੇ ਰਹਿਬਰ ਨੇ, ਪਰ ਮੈਂ ਇੱਕ ਗੱਲ ਕਹੂੰ ਕਿ 10-10 ਲੱਖ ਰੁਪਏ ਦੇ ਕੱਪੜੇ ਪਾ ਕੇ ਫਕੀਰੀਆਂ ਨਹੀਂ ਹੁੰਦੀਆਂ।” ਮਾਨ ਅਨੁਸਾਰ ਬੈਂਕਾਂ ਨੂੰ ਲੁੱਟਣ ਵਾਲਿਆਂ ਨਾਲ ਦੋਸਤੀ ਰੱਖਣ ਵਾਲਿਆਂ ਨੂੰ ਫਕੀਰ ਨਹੀਂ ਕਹਿੰਦੇ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਭਗਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ‘ਚ 2 ਹੀ ਲੀਡਰ ਹੋਏ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਕੌਮ ਤੇ ਦੇਸ਼ ਦੀ ਅਗਵਾਈ ਕੀਤੀ। ਮਾਨ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਅਜਿਹੀਆਂ ਰਾਜਨੀਤਕ ਫਕੀਰੀਆਂ ਤੋਂ ਸਾਨੂੰ ਬਚਣਾ ਚਾਹੀਦਾ ਹੈ।

ਇੱਥੇ ਹੀ ਮਾਨ ਨੇ ਪਾਣੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਤੇ ਬੇਰੁਜ਼ਗਾਰੀ ਕਾਰਨ ਪੰਜਾਬੀ ਅਰਮੀਨੀਆਂ ਵਰਗੇ ਗਰੀਬ ਦੇਸ਼ਾਂ ‘ਚ ਜਾ ਕੇ ਬੱਕਰੀਆਂ ਚਾਰਨ ਲਈ ਮਜਬੂਰ ਹੋ ਗਏ ਹਨ। ਮਾਨ ਸੰਸਦ ‘ਚ ਬੋਲਦਿਆਂ ਫਤਹਿਵੀਰ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ ਗੱਲਾਂ ਚੰਦ ‘ਤੇ ਜਾਣ ਦੀਆਂ ਕਰਦੇ ਹਾਂ ਪਰ ਸਾਡੇ ਕੋਲ 40 ਫੁੱਟ ਤੋਂ ਡੂੰਘੀ ਜਗ੍ਹਾ ‘ਚ ਡਿੱਗਿਆ ਬੱਚਾ ਕੱਢਣ ਲਈ ਕੋਈ ਸਿਸਟਮ ਨਹੀਂ।

ਮਾਨ ਨੇ ਇੱਥੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Facebook Comments
Facebook Comment