• 10:41 am
Go Back

ਨਵੀਂ ਦਿੱਲੀ : ਸਰਕਾਰੀ ਬੈਂਕਾਂ ਵੱਲੋਂ ਸੰਚਾਲਿਤ 25 ਫ਼ੀਸਦੀ ATM ਧੋਖਾਦੇਹੀ ਦੇ ਨਜ਼ਰੀਏ ਨਾਲ ਕਮਜ਼ੋਰ ਸਾਬਤ ਹੋ ਸਕਦੇ ਹਨ। ਸਰਕਾਰ ਨੇ ਇਸ਼ਾਰਾ ਕੀਤਾ ਹੈ ਕਿ ਆਊਟਡੇਟਿਡ ਸਾਫਟਵੇਅਰ ਕਾਰਨ ਇਹ ਏ. ਟੀ. ਐੱਮ. ਸੁਰੱਖਿਅਤ ਨਹੀਂ ਹਨ। ਇਹ ਗੱਲ ਸੰਸਦ ‘ਚ ਪੁੱਛੇ ਗਏ ਸਰਕਾਰੀ ਬੈਂਕਾਂ ਨਾਲ ਸਬੰਧਤ ਇਕ ਸਵਾਲ ਦੇ ਜਵਾਬ ‘ਚ ਸਾਹਮਣੇ ਆਈ ਹੈ। ਸਰਕਾਰ ਵੱਲੋਂ ਕਿਹਾ ਗਿਆ ਕਿ ਸਕਿਓਰਿਟੀ ਫੀਚਰ ਦੀ ਕਮੀ ਦੀ ਵਜ੍ਹਾ ਨਾਲ ATM ਫਰਾਡ ਦੀ ਸੰਭਾਵਨਾ ਰਹਿੰਦੀ ਹੈ। ਹਾਲਾਂਕਿ ਸਰਕਾਰ ਨੇ ਪ੍ਰਾਈਵੇਟ ਬੈਂਕਾਂ ਵੱਲੋਂ ਸੰਚਾਲਿਤ ਏ. ਟੀ. ਐੱਮਜ਼ ਬਾਰੇ ਕੁਝ ਨਹੀਂ ਕਿਹਾ।
ATM ਦੇਸ਼ ‘ਚ ਜਨਤਕ ਖੇਤਰ ਵੱਲੋਂ ਸੰਚਾਲਿਤ ਹਨ। ਸਰਕਾਰ ਨੇ ਸੰਸਦ ‘ਚ ਦੱਸਿਆ ਕਿ ਲਗਭਗ 89 ਫ਼ੀਸਦੀ ਅਜਿਹੇ ATM ਹਨ। ਨਿੱਜੀ ਬੈਂਕਾਂ ਦੇ ਵਧਦੇ ਦਖਲ ਦੇ ਬਾਵਜੂਦ ਮੌਜੂਦਾ ਸਮੇਂ ‘ਚ 70 ਫ਼ੀਸਦੀ ਟ੍ਰਾਂਜ਼ੈਕਸ਼ਨ ਸਰਕਾਰੀ ਬੈਂਕਾਂ ਤੋਂ ਹੁੰਦੀ ਹੈ। ਹਾਲ ਦੇ ਕੁਝ ਮਹੀਨਿਆਂ ‘ਚ ਗਾਹਕਾਂ ਨੇ ਏ. ਟੀ. ਐੱਮ. ਫਰਾਡ ਬਾਰੇ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਆਰ. ਬੀ. ਆਈ. ਨੇ ਐਡਵਾਇਜ਼ਰੀ ਜਾਰੀ ਕਰਦਿਆਂ ਬੈਂਕਾਂ ਨੂੰ ਤੈਅ ਮਿਆਦ ‘ਚ ਸਾਫਟਵੇਅਰ ਅਪਡੇਟ ਕਰਨ ਲਈ ਕਿਹਾ ਹੈ।

Facebook Comments
Facebook Comment