• 5:10 am
Go Back

ਸਪੰਰਕ ਫੋਰ ਸਮਰਥਨ ਮੁਹਿੰਮ ਦੇ ਤਹਿਤ ਬੁਧਵਾਰ ਨੂੰ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਦੌਰਾਨ ਉਹਨਾਂ ਦੇ ਪਤੀ ਡਾਕਟਰ ਸ਼੍ਰੀਰਾਮ ਨੇਨੇ ਵੀ ਮੌਜੂਦ ਸੀ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸੀ। ਅਮਿਤ ਸ਼ਾਹ ਇਸ ਸਮੇਂ ਲੋਕਸਭਾ ਚੁਨਾਵ ਦੇ ਮੱਦੇਨਜ਼ਰ ਜਾਨੀਮਾਨੀ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਨੇ। ਬੀਜੇਪੀ ਦਾ ਸਪੰਰਕ ਫੌਰ ਸਮਰਥਨ ਮੁਹਿੰਮ ਅੱਜਕੱਲ ਜ਼ੋਰਾਂ ਸ਼ੋਰਾਂ ਨਾਲ ਚੱਲ  ਰਹੀ ਹੈ। ਸਾਲ 2019 ‘ਚ ਆਉਣ ਵਾਲੇ ਲੋਕਸਭਾ ਦੇ ਚੁਨਾਵ ਜਿਸ ‘ਚ ਬੀਜੇਪੀ ਅਤੇ ਕਾਂਗਰੇਸ ਪੂਰਾ ਜ਼ੋਰ ਲੱਗਾ ਰਹੀ ਹੈ। ਇਸ ਦੇ ਤਹਿਤ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜਾਨੀ ਮਾਨੀ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਨੇ। ਅਮਿਤ ਸ਼ਾਹ ਲਤਾ ਮੰਗੇਸ਼ਕਰ ਅਤੇ ਟਾਟਾ ਸਮੂਹ ਦੇ ਰਤਨ ਟਾਟਾ ਨਾਲ ਵੀ ਮੁਲਾਕਾਤ ਕਰਣਗੇ। ਆਪਣੀ ਇਸ ਮੁਲਾਕਾਤ ਦੇ ਦੌਰਾਨ ਅਮਿਤ ਸ਼ਾਹ ਬੀਜੇਪੀ ਸਰਕਾਰ ਦੀ 4 ਸਾਲ ਦੀ ਪ੍ਰਾਪਤੀਆਂ ਬਾਰੇ ਦੱਸ ਰਹੇ ਹਨ ਅਤੇ ਨਾਲ ਸਾਰਿਆਂ ਨੂੰ ਬੀਜੇਪੀ ਦੀ ਬੁਕਲੇਟ ਵੀ ਦੇ ਰਹੇ ਨੇ।

Facebook Comments
Facebook Comment