• 5:25 pm
Go Back

ਬ੍ਰਾਜ਼ੀਲ: ਬ੍ਰਾਜ਼ੀਲ ਦੇ ਉੱਤਰੀ ਹਿੱਸੇ ‘ਚ ਸਥਿਤ ਇੱਕ ਬਾਰ ‘ਚ ਹੋਈ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਬੇਲੇਮ ਸ਼ਹਿਰ ਵਿਚ ਹੋਈ ਹੈ ਤੇ ਗੋਲੀਬਾਰੀ ਦੇ ਪਿੱਛੇ ਦੇ ਕਾਰਨਾ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ ਪਰ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਕ ਹਮਲਾਵਰ ਜ਼ਖਮੀ ਹੋ ਗਿਆ ਸੀ ਅਤੇ ਹੁਣ ਉਹ ਪੁਲਿਸ ਦੀ ਹਿਰਾਸਤ ਵਿਚ ਹੈ।

ਇਸ ਗੋਲੀਬਾਰੀ ਵਿਚ ਛੇ ਮਹਿਲਾਵਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੱਤ ਲੋਕ ਇਕ ਮੋਟਰਸਾਈਕਲ ਅਤੇ ਤਿੰਨ ਕਾਰਾਂ ਵਿਚ ਸਵਾਰ ਹੋ ਕੇ ਆਏ ਸਨ ਤੇ ਉਹਨਾਂ ਨੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਫਰਾਰ ਹੋ ਗਏ। ਅਧਿਕਾਰਕ ਅੰਕੜਿਆਂ ਮੁਤਾਬਕ ਬ੍ਰਾਜ਼ੀਲ ‘ਚ 2017 ‘ਚ 64 ਹਜ਼ਾਰ ਕਤਲ ਰਿਕਾਰਡ ਕੀਤੇ ਗਏ ਸਨ ਜਿਨ੍ਹਾਂ ਵਿਚੋਂ 70 ਫੀਸਦੀ ਗੋਲੀਬਾਰੀ ਦੇ ਕਾਰਨ ਹੋਈਆ।

Facebook Comments
Facebook Comment