• 7:17 am
Go Back

ਕੋਟਕਪੂਰਾ: ਬੇਅਦਬੀ ਮਾਮਲਿਆ ਨੂੰ ਪੂਰੀ ਤਰ੍ਹਾਂ ਨਾਲ ਸੁਲਝਾਉਣ ਲਈ ਐਸਆਈਟੀ ਦੀ ਟੀਮ ਜਾਂਚ ਵਿਚ ਜੁਟੀ ਹੋਈ ਹੈ। ਹੁਣ ਐਸਆਈਟੀ ਨੇ ਸਾਫ ਕੀਤਾ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੀ ਚੋਰੀ ਤੇ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਸਿੱਧੇ ਸਬੰਧ ਡੇਰਾ ਸਮਰਥਕਾਂ ਨਾਲ ਜੁੜੇ ਹਨ। ਐਸਆਈਟੀ ਮੁਤਾਬਕ ਇਸ ਦਾ ਮੁੱਖ ਸਾਜਿਸ਼ਘਾੜਾ ਕੋਟਕਪੂਰਾ ਨਿਵਾਸੀ ਮਹਿੰਦਰ ਪਾਲ ਬਿੱਟੂ ਹੀ ਹੈ, ਜਿਸ ਨੂੰ ਪੁਲਿਸ ਪਹਿਲਾਂ ਹੀ ਮਲਕੇ ਅਤੇ ਗੁਰੂਸਰ ਭਗਤਾ ਬੇਅਦਬੀ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਚੁੱਕੀ ਹੈ। ਪਰ ਵਿਸ਼ੇਸ਼ ਜਾਂਚ ਟੀਮ ਨੂੰ ਹਾਲੇ ਤਕ ਪੁਖ਼ਤਾ ਸਬੂਤ ਨਹੀਂ ਮਿਲ ਰਹੇ ਤੇ ਹੁਣ ਐਤਵਾਰ ਨੂੰ ਪੁਲਿਸ ਨੇ ਜੇਸੀਬੀ ਤੇ ਹੋਰ ਮਸ਼ੀਨਾਂ ਰਾਹੀਂ ਡਰੇਨ ਦੀ ਤਲਾਸ਼ੀ ਲਈ ਗਈ, ਪਰ ਕੁਝ ਵੀ ਬਰਾਮਦ ਨਹੀਂ ਹੋਇਆ।

ਐਸਆਈਟੀ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਬਿੱਟੂ ਨੇ ਮੰਨਿਆ ਹੈ ਕਿ ਉਹ ਇਸ ਘਟਨਾ ਪਿੱਛੇ ਮੁੱਖ ਸਾਜਿਸ਼ਕਰਤਾ ਸੀ। ਬਿੱਟੂ ਦੇ ਬਿਆਨਾ ਤੋਂ ਬਾਅਦ ਪਹਿਲਾਂ ਕੋਟਕਪੂਰੇ ਦੇ ਨਾਮ ਚਰਚਾ ਘਰ ਦੀ ਤੇ ਫਿਰ ਫ਼ਰੀਦਕੋਟ ਤੋਂ ਲੰਘਣ ਵਾਲੀਆਂ ਨਹਿਰਾਂ ਦੀ ਤਲਾਸ਼ੀ ਲਈ ਗਈ।
ਦੱਸ ਦਈਏ ਕਿ ਐਸਆਈਟੀ ਵੱਲੋਂ ਬੇਅਦਬੀ ਮਾਮਲੇ ‘ਤੇ ਲਗਾਤਾਰ ਜਾਂਚ ਕੀਤੀ ਜਾਂ ਰਹੀ ਤੇ ਬੀਤੇ ਦਿਨੀਂ ਐਸਆਈਟੀ ਨੇ ਡੇਰਾ ਪ੍ਰੇਮੀ ਬਿੱਟੂ ਦੇ ਘਰੋਂ 32 ਬੋਰ ਦੇ ਪਿਸਤੌਲ ਦੇ 28 ਖਾਲੀ ਕਾਰਤੂਸ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸਮੇਤ ਕੁਝ ਧਾਰਮਿਕ ਪੁਸਤਕਾਂ ਬਰਾਮਦ ਕੀਤੀਆਂ ਸੀ।

Facebook Comments
Facebook Comment