• 9:01 pm
Go Back

ਗੁਰਦਾਸਪੁਰ : ਪੰਜਾਬ ਅੰਦਰ ਬਲਾਤਕਾਰ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ‘ਚ ਪੈਂਦੇ ਗੁਰਦਾਸਪੁਰ ਜਿਲ੍ਹੇ ‘ਚ ਜਿੱਥੇ ਇੱਕ 84 ਸਾਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਕਤਲ ਕਰ ਦਿੱਤਾ । ਜਾਣਕਾਰੀ ਮੁਤਾਬਿਕ ਇਹ ਮ੍ਰਿਤਕ ਮਹਿਲਾ ਇੱਕ ਪੁਲਿਸ ਮੁਲਾਜ਼ਮ ਦੀ ਮਾਂ ਹੈ। ਇਹ ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ, ਪਰ ਪਰਿਵਾਰ ਨੂੰ ਪਤਾ ਉਸ ਸਮੇਂ ਲੱਗਿਆ ਜਦੋਂ ਮੰਗਲਵਾਰ ਸਵੇਰ ਨੂੰ ਮ੍ਰਿਤਕ ਦੇ ਪੋਤਾ ਪੋਤੀ ਬਜ਼ੁਰਗ ਮਹਿਲਾ ਨੂੰ ਜਗਾਉਣ ਲਈ ਉਸ ਕੋਲ ਗਏ ਤਾਂ ਮਹਿਲਾ ਦੇ ਚਿਹਰੇ ‘ਤੇ ਨੀਲ ਪਏ ਹੋਏ ਸਨ ਅਤੇ ਉਸ ਦੇ ਨੱਕ ਵਿੱਚੋਂ ਵੀ ਲਹੂ ਨਿਕਲਿਆ ਹੋਇਆ ਸੀ।

ਦੱਸ ਦਈਏ ਕਿ ਇਸ ਸਬੰਧੀ ਪੁਲਿਸ ਨੇ ਜਾਂਚ ਦੌਰਾਨ ਦੱਸਿਆ ਕਿ ਮਹਿਲਾ ਨਾਲ ਪਹਿਲਾਂ ਜ਼ਬਰਦਸਤੀ ਕੀਤੀ ਅਤੇ ਫਿਰ ਉਸ ਦਾ ਗਲਾ ਘੁੱਟ ਦਿੱਤਾ। ਪੁਲਿਸ ਨੂੰ ਮਿਲੇ ਸੁਰਾਖ਼ (ਮਹਿਲਾ ਦੇ ਹੱਥ ‘ਚ ਦੋਸ਼ੀ ਦੀ ਜੈਕੇਟ ਦਾ ਟੁਕੜਾ) ਅਨੁਸਾਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਦੋਂ ਉਸ ਜੈਕੇਟ ਦੇ ਕੇ ਟੁਕੜੇ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਜੈਕੇਟ ਨੇੜੇ ਦੇ ਖੇਤਾਂ ‘ਚ ਕੰਮ ਕਰਨ ਵਾਲੇ ਨੇਪਾਲੀ ਮਜ਼ਦੂਰ ਸਤਿੰਦਰ ਦੀ ਸੀ ਤਾਂ ਪੁਲਿਸ ਵੱਲੋਂ ਤੁਰੰਤ ਸਤਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਵੀ ਇਹ ਅਪਰਾਧ ਮੰਨ ਲਿਆ ਹੈ। ਇਸ ਸਬੰਧੀ ਜਾਂਚ ਕਰਨ ਵਾਲੇ ਭੈਣੀ ਮੀਆਂ ਖਾਂ ਦੇ ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਸਤਿੰਦਰ ਖਿਲਾਫ ਧਾਰਾ 376,302 ਅਤੇ 402 ਤਹਿਤ ਮਾਮਲਾ ਦਰਜ ਕਰ ਲਿਆ ਹੈ।

Facebook Comments
Facebook Comment