• 6:56 pm
Go Back

ਚੰਡੀਗੜ੍ਹ: ਹਰ ਪੰਜਾਬੀ ਫਿਲਮ ਚ ਇੱਕ ਰੋਮਾਂਟਿਕ ਗੀਤ ਜਰੂਰ ਹੁੰਦਾ ਹੈ ਕਿਉਂਕਿ ਚਾਹੇ ਕੁਝ ਵੀ ਹੋਵੇ ਹਰ ਇੱਕ ਫਿਲਮ ਵਿੱਚ ਇੱਕ ਲਵ ਸਟੋਰੀ ਜਰੂਰ ਹੁੰਦੀ ਹੈ। ਇਹੀ ਗੀਤ ਹਨ ਜਿਹਨਾਂ ਕਰਕੇ ਗਾਣੇ ਭਾਸ਼ਾ ਅਤੇ ਭੂਗੋਲਿਕ ਸਾਰੀਆਂ ਸੀਮਾਵਾਂ ਨੂੰ ਪਾਰ ਕਰਕੇ ਜਿਆਦਾ ਦਰਸ਼ਕਾਂ ਤੱਕ ਪਹੁੰਚਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿੱਚੋ ਇੱਕ ਰੋਮਾਾਂਟਿਕ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ ਜਿਸਦਾ ਨਾਮ ਹੈ ‘ਰੱਬ ਨੇ ਮਿਲਾਇਆ’।

ਇਸ ਗੀਤ ਨੂੰ ਕਮਲ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਰਿਕੀ ਖਾਨ ਨੇ ਲਿਖਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵੀ ਫਿਲਮ ਦੇ ਪੂਰੇ ਕਾਨਸੈਪਟ ਤੋਂ ਅਲੱਗ ਹੈ ਜਿਸ ਵਿੱਚ ਅਸੀਂ ਸਰਗੁਣ ਮਹਿਤਾ ਅਤੇ ਗਿਪੀ ਗਰੇਵਾਲ ਨੂੰ ਹਮੇਸ਼ਾ ਬਹਿਸ ਕਰਦੇ ਦੇਖਦੇ ਹਾਂ। ਪਰ ਇਹ ਗੀਤ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਦੋਨਾਂ ਨੂੰ ਇੱਕ ਦੂਸਰੇ ਨਾਲ ਪਿਆਰ ਹੋਵੇਗਾ। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤਾਂ ‘ਅੰਬਰਸਰ ਦੇ ਪਾਪੜ’, ‘ਆਜਾ ਬਿੱਲੋ ਕੱਠੇ ਨੱਚੀਏ’ ਅਤੇ ‘ਚੱਲ ਦਿਲਾ’ ਨੇ ਪਹਿਲਾ ਹੀ ਦਰਸ਼ਕਾਂ ਵਿੱਚ ਫ਼ਿਲਮ ਨੂੰ ਲੈਕੇ ਉਤਸ਼ਾਹ ਵਧਾ ਦਿੱਤਾ ਹੈ।

ਗੀਤ ਵਾਰੇ ਬੋਲਦਿਆਂ ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਮੇਰਾ ਇਕ ਮਨਪਸੰਦ ਪ੍ਰਾਜੈਕਟ ਹੈ। ਅਤੇ ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ,ਬੋਲੀ ਜਾਂ ਸੰਗੀਤ ਹੋਵੇ। ਮੈਂਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਂਨੂੰ ਯਕੀਨ ਹੈ ਕਿ ‘ਰੱਬ ਨੇ ਮਿਲਾਇਆ’ ਗੀਤ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ।”

Facebook Comments
Facebook Comment