• 7:22 am
Go Back

ਫਰੀਦਕੋਟ :  ਸਾਲ 2015 ਦੌਰਾਨ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ‘ਤੇ ਐਸਆਈਟੀ ਦੇ ਵਿਰੋਧ ਤੇ ਦੋਵਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਡੀਐਸਪੀ ਬਲਜੀਤ ਸਿੰਘ  ਸਿੱਧੂ ਦੀ ਅਗਾਉਂ ਜਮਾਨਤ ਅਰਜੀ ਖਾਰਜ ਕਰ ਦਿੱਤੀ ਹੈ। ਐਸਆਈਟੀ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਡੀਐਸਪੀ ਬਲਜੀਤ ਸਿੰਘ ਸਿੱਧੂ ‘ਤੇ ਸਬੂਤਾਂ ਨਾਲ ਛੇੜਛਾੜ ਕਰਕੇ ਨਸ਼ਟ ਕਰਨ ਤੋਂ ਇਲਾਵਾ ਘਟਨਾ ਵਾਲੇ ਦਿਨ ਅਜੀਤ ਸਿੰਘ ਨਾਮ ਦੇ ਇੱਕ ਜ਼ਖਮੀ ਨੂੰ ਗੋਲੀ ਲੱਗਣ ਦੇ ਬਾਵਜੂਦ ਕੁੱਟਮਾਰ ਕਰਨ ਤੋਂ ਇਲਾਵਾ ਜ਼ਖਮੀਆਂ ਦੇ ਬਿਆਨ ਨਾ ਦਰਜ ਕਰਨ ਦੇ ਇਲਜ਼ਾਮ ਹਨ। ਲਿਹਾਜਾ ਇਸ ਨੂੰ ਅਗਾਊਂ ਜ਼ਮਾਨਤ ਨਾ ਦਿੱਤੀ ਜਾਵੇ। ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਪੁਲਿਸ ਅਧਿਕਾਰੀ ਬਲਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ ਹੈ।

ਦੱਸ ਦਈਏ ਕਿ ਐਸਆਈਟੀ ਨੇ ਇਸ ਮਾਮਲੇ ਵਿੱਚ ਅਦਾਲਤ ਅੰਦਰ ਚਲਾਨ ਪੇਸ਼ ਕਰ ਦਿੱਤਾ ਹੈ। ਜਿਸ ਵਿੱਚ 5 ਪੁਲਿਸ ਅਧਿਕਾਰੀਆਂ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਪੰਜ ਪੁਲਿਸ ਅਧਿਕਾਰੀਆਂ ਵਿੱਚੋਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸਐਸਪੀ ਚਰਨਜੀਤ ਸ਼ਰਮਾਂ ਨੂੰ ਐਸਆਈਟੀ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤੀ ਹੁਕਮਾਂ ‘ਤੇ ਜੇਲ੍ਹ ਭੇਜ ਦਿੱਤਾ ਸੀ ਜਿਹੜੇ ਕਿ ਹੁਣ ਪੱਜੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹਨ। ਇਸ ਤੋਂ ਇਲਾਵਾ ਮਨਤਾਰ ਬਰਾੜ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਚੁਕੀ ਹੈ।

ਇਸੇ ਤਰ੍ਹਾਂ ਚਲਾਨ ਵਿੱਚ ਪਰਮਜੀਤ ਸਿੰਘ ਜੋ ਕਿ ਉਸ ਵੇਲੇ ਏਡੀਸੀਪੀ ਲੁਧਿਆਣਾ ਵਜੋਂ ਤਾਇਨਾਤ ਸਨ, ਗੁਰਦੀਪ ਸਿੰਘ ਪੰਧੇਰ ਸਾਬਕਾ ਐਸਐਚਓ ਅਤੇ ਡੀਐਸਪੀ ਬਲਜੀਤ ਸਿੰਘ ਦੇ ਨਾਂ ਵੀ ਸ਼ਾਮਲ ਹਨ, ਜਿਹੜੇ ਕਿ ਇਸ ਵੇਲੇ ਅਗਾਊਂ ਜਮਾਨਤਾਂ ਹਾਸਲ ਕਰਨ ਦੀਆਂ ਚਾਰਾਜੋਈਆਂ ਕਰ ਰਹੇ ਹਨ।

ਜਾਣੋ ਕੀ ਹੈ ਪੂਰਾ ਮਾਮਲਾ ਨੀਚੇ ਦਿੱਤੇ ਇਸ ਵੀਡੀਓ ਜ਼ਰੀਏ

 

Facebook Comments
Facebook Comment