• 12:06 pm
Go Back

ਸੰਗਰੂਰ : ਲੋਕ ਇਨਸਾਫ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਜੱਸੀ ਜਸਰਾਜ ਨੇ ਪਟਿਆਲਾ ਪੁਲਿਸ ਵੱਲੋਂ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵਿਰੁੱਧ ਧਾਰਾ 144 ਦੀ ਉਲੰਘਣਾ ਦੇ ਮਾਮਲੇ ਸਬੰਧੀ ਪਰਚਾ ਦਰਜ ਕਰਨ ਦੀ ਦੱਬ ਕੇ ਨਿੰਦਾ ਕਰਦਿਆਂ ਕਿਹਾ ਹੈ, ਕਿ ਡਾ. ਗਾਂਧੀ ਵਿਰੁੱਧ ਕਾਂਗਰਸ ਪਾਰਟੀ ਨੇ ਕੇਸ ਦਰਜ ਕਰਵਾ ਕੇ ਆਪਣੀ ਕਬਰ ਆਪ ਪੁੱਟ ਲਈ ਹੈ। ਉਨ੍ਹਾਂ ਕਿਹਾ ਕਿ ਇਹੋ ਗਲਤੀ ਪਹਿਲਾਂ ਅਕਾਲੀਆਂ ਨੇ ਕੀਤੀ ਸੀ, ਤੇ ਇਹੋ ਗਲਤੀ ਹੁਣ ਕਾਂਗਰਸ ਪਾਰਟੀ ਵੀ ਕਰ ਰਹੀ ਹੈ। ਜੱਸੀ ਜਸਰਾਜ ਨੇ ਦਾਅਵਾ ਕੀਤਾ ਕਿ ਇਸ ਵਾਰ ਵੀ ਪ੍ਰਨੀਤ ਕੌਰ ਦੀ ਵੱਡੀ ਹਾਰ ਹੋਵੇਗੀ ਤੇ ਡਾ. ਗਾਂਧੀ ਇੱਕ ਵਾਰ ਫਿਰ ਜਿੱਤ ਕੇ ਪਾਰਲੀਮੈਂਟ ਜਾਣਗੇ।

ਜੱਸੀ ਜਸਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀਆਂ ਨੇ ਡਾ. ਗਾਂਧੀ ਦੇ ਮੂੰਹ ‘ਤੇ ਮੁੱਕਾ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਸੀ, ਤੇ ਹੁਣ ਕਾਂਗਰਸੀਆਂ ਨੇ ਡਾ. ਗਾਂਧੀ ਵਿਰੁੱਧ ਪਰਚਾ ਦਰਜ ਕਰਵਾ ਕੇ ਉਹੋ ਜਿਹਾ ਇਤਿਹਾਸ ਦੁਹਰਾਇਆ ਹੈ। ਜੱਸੀ ਅਨੁਸਾਰ 2014 ਵਿੱਚ ਵੀ ਜ਼ਖਮੀ ਹੋਣ ਤੋਂ ਬਾਅਦ ਡਾ. ਗਾਂਧੀ ਜੇਤੂ ਰਹੇ ਸਨ, ਤੇ ਹੁਣ ਵੀ ਪਰਚਾ ਦਰਜ਼ ਹੋਣ ਤੋਂ ਬਾਅਦ ਡਾ. ਗਾਂਧੀ ਦੀ ਜਿੱਤ ਪੱਕੀ ਹੈ।

 

Facebook Comments
Facebook Comment