• 4:27 pm
Go Back

ਅਫਰੀਕੀ ਦੇਸ਼ ਸਵਾਜ਼ੀਲੈਂਡ ਇਸ ਵੇਲੇ ਚਰਚਾ ‘ਚ ਹੈ ਕੁਝ ਸਮੇਂ ਪਹਿਲਾਂ ਇੱਕ ਖਬਰ ਉੱਡੀ ਸੀ ਕਿ ਸਵਾਜ਼ੀਲੈਂਡ ਦੇ ਰਾਜੇ ਨੇ ਹੁਕਮ ਦਿੱਤਾ ਸੀ ਕਿ ਜਿਸ ਦੀਆਂ ਦੋ ਤੋਂ ਘੱਟ ਪਤਨੀਆਂ ਹੋਣਗੀਆਂ ਉਸ ਨੂੰ ਜੇਲ੍ਹ ‘ਚ ਭੇਜ ਦਿੱਤਾ ਜਾਵੇਗਾ। ਹਾਲਾਂਕਿ ਸਵਾਜ਼ੀਲੈਂਡ ਦੇ ਰਾਜਸ਼ਾਹੀ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਸਵਾਜ਼ੀਲੈਂਡ ‘ਚ ਇੱਕ ਤੋਂ ਜ਼ਿਆਦਾ ਵਿਆਹ ਕਰਾਵਾਉਣਾ ਕਾਨੂੰਨ ਜਾਇਜ਼ ਹੈ ਤੇ ਇੱਥੋ ਦੇ ਰਾਜੇ ਦੀ ਖੁਦ ਦੀਆਂ 14 ਪਤਨੀਆਂ ਹਨ। ਰਾਜੇ ਦੇ ਪਤਨੀ ਚੁਣਨ ਦੀ ਪ੍ਰਥਾ ਵੀ ਕਾਫ਼ੀ ਅਜੀਬ ਹੈ ਅਤੇ ਇਸ ‘ਤੇ ਸਵਾਲ ਉਠਦੇ ਰਹੇ ਹਨ।

ਸਵਾਜ਼ੀਲੈਂਡ ਪੂਰੀ ਤਰ੍ਹਾਂ ਰਾਜਸ਼ਾਹੀ ਵਾਲਾ ਦੁਨੀਆ ਦਾ ਆਖਰੀ ਦੇਸ਼ ਹੈ। ਇੱਥੋਂ ਦੇ ਰਾਜੇ ਮਸਵਤੀ – 3 ‘ਤੇ ਲੈਵਿਸ਼ ਲਾਈਫਸਟਾਈਲ ਦਾ ਆਨੰਦ ਮਾਣਨ ਦੇ ਦੋਸ਼ ਲੱਗਦੇ ਰਹੇ ਹਨ ਜਦਕਿ ਸਵਾਜ਼ੀਲੈਂਡ ਦੀ 63 ਫੀਸਦੀ ਆਬਾਦੀ ਗਰੀਬੀ ‘ਚ ਰਹਿੰਦੀ ਹੈ।

ਸਵਾਜ਼ੀਲੈਂਡ ਦੇ ਰਾਜੇ ਮਸਵਤੀ – 3 ਦੀਆਂ 14 ਪਤਨੀਆਂ ਹਨ ਤੇ 25 ਤੋਂ ਜਿਆਦਾ ਬੱਚੇ ਹਨ। ਇਸ ਤੋਂ ਪਹਿਲਾਂ ਰਾਜੇ ਦੀਆਂ ਕੁੱਲ 15 ਪਤਨੀਆਂ ਸਨ ਪਰ ਬੀਤੇ ਸਾਲ ਇੱਕ ਪਤਨੀ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ 37 ਸਾਲ ਦੀ ਸੇਂਤਨੀ ਮਸਾਂਗੋ ਨੇ ਖੁਦਕੁਸ਼ੀ ਕਰ ਲਈ ਸੀ

ਸਵਾਜ਼ੀਲੈਂਡ ‘ਚ ਹਰ ਸਾਲ ਰੀਡ ਡਾਂਸ ਸੈਰੇਮਨੀ ਆਯੋਜਿਤ ਕੀਤੀ ਜਾਂਦੀ ਹੈ ਸਤੰਬਰ ਦੇ ਨੇੜੇ ਆਯੋਜਿਤ ਹੋਣ ਵਾਲੀ ਇਸ ਸੈਰੇਮਨੀ ‘ਚ ਹਜ਼ਾਰਾਂ ਦੀ ਗਿਣਤੀ ‘ਚ (40 ਹਜ਼ਾਰ ਤੱਕ ) ਵਰਜਿਨ ਲੜਕੀਆਂ ਹਿੱਸਾ ਲੈਂਦੀਆਂ ਹਨ ਨੰਗੀ ਛਾਤੀ ਵਿੱਚ ਲੜਕੀਆਂ ਤੋਂ ਪਰੇਡ ਕਰਵਾਈ ਜਾਂਦੀ ਹੈ। ਪਰੰਪਰਾ ਦੇ ਮੁਤਾਬਕ , ਰਾਜੇ ਨੂੰ ਇਹ ਅਧਿਕਾਰ ਹੈ ਉਹ ਹਰ ਸਾਲ ਇਨ੍ਹਾਂ ਵਿਚੋਂ ਕਿਸੇ ਇੱਕ ਲੜਕੀ ਨੂੰ ਆਪਣੀ ਨਵੀਂ ਪਤਨੀ ਦੇ ਰੂਪ ਵਿੱਚ ਚੁਣ ਸਕਦਾ ਹੈ। ਕਈ ਲੜਕੀਆਂ ਨੇ ਬੀਤੇ ਸਾਲਾਂ ‘ਚ ਇਸ ‘ਤੇ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਪਰੇਡ ‘ਚ ਹਿੱਸਾ ਨਾ ਲੈਣ ‘ਤੇ ਉਨ੍ਹਾਂ ਦੇ ਪਰਿਵਾਰ ਨੂੰ ਜ਼ੁਰਮਾਨਾ ਦੇਣਾ ਹੁੰਦਾ ਹੈ।

ਦੱਸ ਦੇਈਏ ਕਿ ਸਵਾਜ਼ੀਲੈਂਡ ਦੱਖਣੀ ਅਫਰੀਕਾ ‘ਚ ਸਥਿਤ ਹੈ ਇਸ ਦੀਆ ਸਰਹੱਦ ਦੱਖਣੀ ਅਫਰੀਕਾ ਅਤੇ ਮੋਜੈਂਬਿਕ ਨਾਲ ਲਗਦੀ ਹੈ। ਇੱਥੇ ਦੀ ਆਬਾਦੀ ਲਗਭਗ 13 ਲੱਖ ਹੈ। ਪਿਛਲੇ ਸਾਲ ਹੀ ਰਾਜੇ ਨੇ ਆਧਿਕਾਰਿਕ ਰੂਪ ਨਾਲ ਆਪਣੇ ਦੇਸ਼ ਦਾ ਨਾਮ ਸਵਾਜ਼ੀਲੈਂਡ ਤੋਂ ਬਦਲਕੇ ਕਿੰਗਡਮ ਅਤੇ ਇਸਵਾਤਿਨੀ ਰੱਖ ਦਿੱਤਾ ਸੀ।

Facebook Comments
Facebook Comment