• 8:20 am
Go Back

ਗੁਰਦਾਸਪੁਰ: ਪੰਜਾਬ ਦੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਫ਼ਤਿਹਗੜ੍ਹ ਚੂੜੀਆਂ ਵਿੱਚ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਧੰਨਵਾਦ ਕਰਨ ਲਈ ਰੈਲੀ ਕੀਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਵਾਰ ਕੀਤੇ। ਜਾਖੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਦਿਹਾੜ੍ਹੇ ਨੂੰ ਮਨਾਉਣ ਤੋਂ ਮੋਦੀ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਹਨ ਜੋ ਕਿ ਨਿੰਦਾਜਨਕ ਗੱਲ ਹੈ।ਇਸ ਤੋਂ ਬਾਅਦ ਜਾਖੜ ਨੇ ਕਿਹਾ ਕਿ ੨੦੧੯ ਦੀਆਂ ਲੋਕ ਸਭਾ ਚੋਣਾਂ ਚਾਹੇ ਤਾਂ ਮੋਦੀ ਸਰਕਾਰ ਪਹਿਲਾਂ ਕਰਵਾ ਲਵੇ ਇਸ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਰਹੱਦੀ ਇਲਾਕਿਆਂ ਦੇ ਫੌਜੀਆਂ ਲਈ ਕੋਈ ਖਾਸ ਪੈਕੇਜ ਤਿਆਰ ਕਰਦੀ ਅਤੇ ਮੁਲਕ ਦੇ ਕਿਸਾਨਾਂ ਲਈ ਕੋਈ ਨੀਤੀ ਤਿਆਰ ਕਰਦੀ ਪਰ ਮੋਦੀ ਸਰਕਾਰ ਸਿਰਫ਼ ਜੁਮਲੇ ਸੁਣਾ ਰਹੀ ਹੈ।ਇਸ ਤੋਂ ਬਿਨਾਂ ਜਾਖੜ ਨੇ ਪੰਝਾਬ ਦੀ ਕਾਂਗਰਸ ਸਰਕਾਰ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਸਨਅਤਾਂ ਲਈ ਪੰਜ ਰੁਪਏ ਬਿਜ਼ਲੀ ਦੀ ਯੂਨਿਟ ਕੀਤੀ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੰਜਾਬ ਦੀ ਅੰਦਰਲੀ ਸਨਅਤ ਬਚੇਗੀ ਤਾਂ ਉੱਥੇ ਹੀ ਬਾਹਰਲੀਆਂ ਸਨਅਤਾਂ ਵੀ ਉਤਸ਼ਾਹਤ ਹੋਣਗੀਆਂ।

Facebook Comments
Facebook Comment