• 1:56 pm
Go Back

ਚੰਡੀਗੜ੍ਹ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦੀ ਗੁੰਡਾਗਰਦੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵਾਇਰਲ ਹੋ ਰਹੀ ਵੀਡੀਓ ਇੱਥੋਂ ਦੇ ਟ੍ਰਿਬਿਊਨ ਚੌਂਕ ਨੇੜੇ ਵਾਪਰੀ ਇੱਕ ਘਟਨਾ ਦੀ ਦੱਸੀ ਜਾ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਇੱਕ ਨੌਜਵਾਨ ਕੁੜੀ ਸ਼ਰੇਆਮ ਸੜਕ ਵਿਚਕਾਰ ਇਕ ਨੌਜਵਾਨ ਮੁੰਡੇ ਨੂੰ ਰਾਡ (ਲੋਹੇ ਦੇ ਡੰਡੇ) ਨਾਲ ਕੁੱਟ ਰਹੀ ਹੈ। ਇਸ ਦੌਰਾਨ ਕੁੜੀ ਵੱਲੋਂ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ, ਕਿ ਵੀਡੀਓ ਦੇ ਚਲਦੇ ਚਲਦੇ ਕੁਝ ਸਕਿੰਟਾਂ ਵਿੱਚ ਹੀ ਮੁੰਡੇ ਨੂੰ ਕੁੱਟਣ ਵਾਲੀ ਉਹ ਰਾਡ ਵੀ ਕਿਸੇ ਲੱਕੜ ਦੇ ਡੰਡੇ ਵਾਂਗ ਟੁੱਟ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ  ਮੁੰਡੇ ਵੱਲੋਂ ਕੁੜੀ ਨੂੰ ਹੱਥ ਤੱਕ ਨਹੀਂ ਲਗਾਇਆ ਜਾਂਦਾ ਤੇ ਉਹ ਜ਼ਖਮੀ ਹੋਣ ਦੇ ਬਾਵਜੂਦ ਚੁੱਪਚਾਪ ਕੁੱਟ ਖਾਂਦਾ ਰਿਹਾ। ਪਤਾ ਲੱਗਾ ਹੈ ਕਿ ਇਸ ਕੁੱਟ ਕਾਰਨ ਨੌਜਵਾਨ ਦੇ ਸਿਰ ‘ਚ ਸੱਟ ਲੱਗੀ ਹੈ ਤੇ ਉਸ ਦੇ ਤਿੰਨ ਟਾਂਕੇ ਲੱਗੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਹ ਝਗੜਾ ਉਸ ਵੇਲੇ ਹੋਇਆ ਜਦੋਂ ਉਕਤ ਮੁੰਡਾ ਕੁੜੀ ਦੀਆਂ ਕਾਰਾਂੲ ਦੀ ਟ੍ਰਿਬਿਊਨ ਚੌਂਕ ਵਿੱਚ ਮਾਮੂਲੀ ਟੱਕਰ ਹੋ ਗਈ। ਜਿਸ ਤੋਂ ਬਾਅਦ ਆਪਣੇ ਆਪ ਨੂੰ ਕਿਸੇ ਵੱਡੇ ਅਫਸਰ ਦੀ ਧੀ ਦੱਸਣ ਵਾਲੀ ਇਹ ਨੌਜਵਾਨ ਕੁੜੀ ਨੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ।

ਉਧਰ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਤੁਰੰਤ ਵੀਡੀਓ ਬਣਾ ਕੇ ਵਾਇਰਲ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਬਹਿਰਹਾਲ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਹਮਲਾਵਰ ਲੜਕੀ ਵਿਰੁੱਧ ਆਈਪੀਸੀ ਦੀ ਧਾਰਾ 279, 308, 336 ਤੇ 506 ਤਹਿਤ ਪਰਚਾ ਦਰਜ ਕਰਕੇ ਲੜਕੀ ਦੀ ਡਾਕਟਰੀ ਜਾਂਚ ਕਰਵਾਏ ਜਾਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਆਈਪੀਸੀ ਦੀ ਧਾਰਾ 308 ਤਹਿਤ ਇਸ ਲੜਕੀ ਨੂੰ 7 ਸਾਲ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ ਤੇ ਇਸ ਧਾਰਾ ਤਹਿਤ ਦਰਜ ਕੀਤਾ ਗਿਆ ਪਰਚਾ ਗੈਰ ਜ਼ਮਾਨਤੀ ਹੋਣ ਦੇ ਨਾਲ ਨਾਲ ਸਮਝੌਤਾ ਨਾ ਕਰਨਯੋਗ ਹੁੰਦਾ ਹੈ।

ਕੁੱਲ ਮਿਲਾ ਕੇ ਇਨ੍ਹਾਂ ਤਸਵੀਰਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਨੌਜਵਾਨ ਲੜਕੀਆਂ ਦਾ ਬਦਲਦਾ ਰੂਪ ਇਹ ਹੈ ਜਿਸ ਤਰ੍ਹਾਂ ਇਨ੍ਹਾਂ ਤਸਵੀਰਾਂ ਵਿੱਚ ਦਿਖਾਈ ਦਿੱਤਾ ਹੈ ਤਾਂ ਪਤਨੀ ਪੀੜਤ ਸੰਸਥਾ ਵਿੱਚ ਸ਼ਾਮਲ ਮਰਦਾਂ ਵੱਲੋਂ ਪਤਨੀਆਂ ਦੇ ਜੁਲਮਾਂ ਦੀਆਂ ਸੁਣਾਈਆ ਜਾ ਰਹੀਆਂ ਕਹਾਣੀਆਂ ਨੂੰ ਸੱਚ ਮੰਨਣ ‘ਤੇ ਦਿਲ ਕਰਦਾ ਹੈ, ਕਿਉਂਕਿ ਜਿਹੜੀਆਂ ਲੜਕੀਆਂ ਸ਼ਰੇਆਮ ਸੜਕਾਂ ‘ਤੇ ਮਰਦਾਂ ਦਾ ਇਹ ਹਾਲ ਕਰ  ਸਕਦੀਆਂ ਹਨ ਤਾਂ ਉਹ ਘਰਾਂ ਦੀਆਂ ਚਾਰ ਦਿਵਾਰੀਆਂ ਅੰਦਰ ਕੀ ਕੁਝ ਕਰਦੀਆਂ ਹੋਣਗੀਆਂ, ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਇਸ ਲਈ ਮਰਦੋ ਸਾਵਧਾਨ! ਜ਼ਮਾਨਾ ਬਦਲ ਰਿਹਾ ਹੈ, ਤੇ ਆਉਣ ਵਾਲੇ ਸਮੇਂ ਵਿੱਚ ਅਬਲਾ ਮਰਦ ਕਹਾਉਣ ਲਈ ਤਿਆਰ ਹੋ ਜਾਓ।

Facebook Comments
Facebook Comment