• 12:56 pm
Go Back

ਬੀਸੀ ਦੀ ਸਾਬਕਾ ਪ੍ਰੀਮੀਅਰ ਤੇ ਬੀਸੀ ਲਿਬਰਲ ਪਾਰਟੀ ਦੀ ਸਾਬਕਾ ਲੀਡਰ ਕ੍ਰਿਸਟੀ ਕਲਾਰਕ ਦੀ ਥਾਂ ਨਵਾਂ ਲੀਡਰ ਚੁਣਨ ਲਈ ਬੀਸੀ ਲਿਬਰਲ ਲੀਡਰਸ਼ਿਪ ਰੇਸ ਤਾਂ ਚੱਲ ਹੀ ਰਹੀ ਹੈ, ਪਰ ਹੁਣ ਉਨ੍ਹਾਂ ਵੱਲੋਂ ਕੈਲੋਨਾ ਵੈੱਸਟ ਤੋਂ ਛੱਡੀ ਗਈ ਸੀਟ ਭਰਣ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਬੀਸੀ ਦੇ ਮੌਜੂਦਾ ਪ੍ਰੀਮੀਅਰ ਜੌਹਨ ਹੌਰਗਨ ਵੱਲੋਂ ਹਾਲ ਹੀ ‘ਚ ਇਸ ਚੋਣ ਦੀ ਮਿਤੀ ਘੋਸ਼ਿਤ ਕੀਤੀ ਗਈ ਹੈ, ਕੈਲੋਨਾ ਵੈੱਸਟ ਦੀ ਜ਼ਿਮਨੀ ਚੋਣ 14 ਫ਼ਰਵਰੀ ਨੂੰ ਹੋਣ ਜਾ ਰਹੀ ਹੈ। ਜ਼ਿਕਰ ਏ ਖਾਸ ਹੈ ਕਿ ਕ੍ਰਿਸਟੀ ਕਲਾਰਕ ਨੇ ਆਪਣੇ ਵਿਧਾਇਕ ਪਦ ਤੋਂ ਅਸਤੀਫ਼ਾ ਚਾਰ ਅਗਸਤ ਨੂੰ ਦਿੱਤਾ ਸੀ।

Facebook Comments
Facebook Comment