• 4:47 pm
Go Back

ਬਠਿੰਡਾ : ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਵਾਲੇ ਆਗੂਆਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ, ਤੇ ਇਸੇ ਮਾਹੌਲ ‘ਚ ਉਮੀਦਵਾਰਾਂ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਬਣਾਈਆਂ ਜਾਂ ਬਣਵਾਈਆਂ ਗਈਆਂ ਵੀਡੀਓ ਵੀ ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਇਹ ਵੀਡੀਓ ਵਿਰੋਧੀ ਪਾਰਟੀਆਂ ਵਾਸਤੇ ਬਿਆਨਬਾਜ਼ੀ ਕਰਨ ਲਈ ਮੁੱਦਾ ਵੀ ਦੇ ਜਾਂਦੀਆਂ ਹਨ।ਇਹੋ ਜਿਹੀ ਹੀ ਇੱਕ ਹੋਰ ਵੀਡੀਓ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਵੀ ਵਾਇਰਲ ਹੋਈ ਹੈ। ਜੋ ਇੱਕ ਪਿੰਡ ‘ਚ ਚੋਣ ਪ੍ਰਚਾਰ ਕਰਨ ਪਹੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਦੀ ਦੌਰਾਨ ਬਣਾਈ ਗਈ ਹੈ। ਇਸ ਵੀਡੀਓ ਵਿੱਚ ਕੁਝ ਨੌਜਵਾਨ ਰਾਜਾ ਵੜਿੰਗ ਨੂੰ ਸਵਾਲ ਕਰ ਰਹੇ ਹਨ ਤੇ ਵੜਿੰਗ ਜਿਸ ਢੰਗ ਨਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ, ਉਸ ਨੂੰ ਦੇਖਣ ਤੋਂ ਬਾਅਦ ਇਹ ਵੀਡੀਓ ਵੜਿੰਗ ਦੇ ਆਪਣਿਆਂ ਨੂੰ ਤਾਂ ਘੱਟੌ ਘੱਟ ਬਿਲਕੁਲ ਵੀ ਪਸੰਦ ਨਹੀਂ ਆ ਰਹੀ। ਹਾਂ ਇੰਨਾ ਜਰੂਰ ਹੈ ਕਿ ਵੜਿੰਗ ਦੇ ਮਨ੍ਹਾਂ ਕਰਨ ਦੇ ਬਾਵਜੁਦ ਲੁਕ ਛਿਪ ਕੇ ਬਣਾਈ ਗਈ ਇਹ ਵੀਡੀਓ ਵਿਰੋਧੀਆਂ ਨੂੰ  ਚੋਣ ਪ੍ਰਚਾਰ ਲਈ ਮੁੱਦਾ ਜਰੂਰ ਦੇ ਗਈ ਹੈ। ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਵੜਿੰਗ ਨੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ਰੇਆਮ ਕਹਿ ਦਿੱਤਾ ਕਿ ਉਹ ਕਿਸੇ ਨੂੰ ਵੀ ਸਮਾਰਟ ਫੋਨ ਦੇਣ ਦੇ ਹੱਕ ਵਿੱਚ ਨਹੀਂ ਹਨ ਤੇ ਇਹ ਗੱਲ ਉਹ ਪੰਜਾਬ ਵਿਧਾਨ ਸਭਾ ਅੰਦਰ ਵੀ ਕਹਿ ਚੁੱਕੇ ਹਨ। ਆਪਣੇ ਹੀ ਲੋਰ ਵਿੱਚ ਬੋਲਦੇ ਰਾਜਾ ਵੜਿੰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੇ ਕਿਹੜਾ ਸਾਰਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ? ਅਸੀਂ ਆਪਣੇ ਵਾਅਦੇ ਵੀ 5 ਸਾਲਾਂ ਦੌਰਾਨ ਪੂਰੇ ਕਰਨੇ ਹਨ ਤੇ ਅਜੇ 3 ਸਾਲ ਪਏ ਹਨ ਵਾਅਦੇ ਪੂਰੇ ਕਰ ਦਿਆਂਗੇ।

ਕੁੱਲ ਮਿਲਾ ਕੇ ਰਾਜਾ ਵੜਿੰਗ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸੀ ਆਗੂ ਪਾਰਟੀ ਦੇ ਚੋਣ ਮਨੋਰਥ ਪੱਤਰ ‘ਚ ਕਹੀਆਂ ਗੱਲਾਂ ਦੇ ਹੀ ਉਲਟ ਬਿਆਨ ਦੇਣ ਲੱਗ ਪਏ ਹਨ, ਤੇ ਉਹ ਵੀ ਚੋਣਾਂ ਦੇ ਉਸ ਮਾਹੌਲ ਵਿੱਚ ਜਦੋਂ ਲੋਕ ਵੋਟਰਾਂ ਨੂੰ ਭਰਮਾਉਣ ਲਈ ਧੜਾ ਧੜ ਝੂਠ ਬੋਲਦੇ ਹਨ। ਅਜਿਹੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਵੋਟਰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ‘ਤੇ ਕਿੰਨਾ ਵਿਸ਼ਵਾਸ ਕਰਦੇ ਹਨ?

 

Facebook Comments
Facebook Comment