• 3:32 pm
Go Back

ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਦੇ ਮੁੱਖ ਕਿਰਦਾਰ ਵਾਲੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ਕੇਸਰੀ ਆਨਲਾਈਨ ਲੀਕ ਹੋ ਗਈ ਹੈ। ਇਹ ਫਿਲਮ ਆਪਣੇ ਰਿਲੀਜ਼ ਹੋਣ ਤੋਂ ਹੀ ਪਾਈਰੇਸੀ ਦਾ ਸ਼ਿਕਾਰ ਬਣ ਆਨਲਾਈਨ ਲੀਕ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਆਨਲਾਈਨ ਪਾਈਰੇਸੀ ਲਈ ਵੈੱਬਸਾਈਟ ‘ਤਾਮਿਲਰੋਕਸ’ ਨੇ ਲੀਕ ਕੀਤੀ ਹੈ।

ਧਿਆਨਯੋਗ ਹੈ ਕਿ ਕੇਸਰੀ ਸਾਰਾਗੜ੍ਹੀ ਦੀ ਲੜਾਈ ‘ਤੇ ਆਧਾਰਿਤ ਹੈ ਜਿੱਥੇ ਬ੍ਰਿਟਿਸ਼ ਆਰਮੀ ਦੇ 21 ਸਿੱਖ ਸਿਪਾਹੀਆਂ ਨੇ 10,000 ਅਫਗਾਨ ਲੜਾਕਿਆਂ ਨਾਲ ਲੜਾਈ ਲੜੀ ਸੀ। ਇਸ ਫਿਲਮ ਨੂੰ ਕਰਿਟਿਕਸ ਦੇ ਕਾਫ਼ੀ ਚੰਗੇ ਰਿਵਿਊਜ਼ ਮਿਲ ਰਹੇ ਹਨ ਅਤੇ ਫਿਲਮ ਦੀ ਪਹਿਲੇ ਦਿਨ ਦੀ ਓਪਨਿੰਗ ‘ਚ ਪਬਲਿਕ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ।

ਦੱਸ ਦੇਈਏ ਕਿ ਕੇਸਰੀ ਅਜਿਹੀ ਇਕਲੌਤੀ ਫਿਲਮ ਨਹੀਂ ਹੈ। ਇਸ ਤੋਂ ਪਹਿਲਾਂ ਮਣੀਕਰਨਿਕਾ, ਸਿੰਬਾ, ਟੋਟਲ ਧਮਾਲ ਵਰਗੀਆਂ ਵੱਡੀਆਂ ਫਿਲਮਾਂ ਵੀ ਆਨਲਾਈਨ ਲੀਕ ਹੋ ਚੁੱਕੀਆਂ ਹਨ। ਫਿਲਮ ਇੰਡਸਟਰੀ ਦੇ ਲੋਕ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਫਿਲਮਾਂ ਨੂੰ ਆਨਲਾਈਨ ਲੀਕ ਹੋਣ ਤੋਂ ਬਚਾਇਆ ਜਾਵੇ ਪਰ ਹਾਲੇ ਤੱਕ ਇਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।

Facebook Comments
Facebook Comment