• 7:04 am
Go Back

ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਨੇ ਪਿਛਲੇ ਸਮੇਂ ਹੀ ਆਪਣੀ ਬੀਮਾਰੀ ਦਾ ਖੁਲਾਸਾ ਕੀਤਾ ਹੈ। ਦਰਅਸਲ ਇਰਫਾਨ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਕਿਸੇ ਗਹਿਰੀ ਬੀਮਾਰੀ ਦੀ ਚਪੇਟ ‘ਚ ਨੇ। ਇਸ ਤੋਂ ਬਾਅਦ ਹਰ ਪਾਸੇ ਇਰਫਾਨ ਦੇ ਲਈ ਦੁਆਵਾਂ ਮੰਗੀ ਜਾਣ ਲੱਗੀਆਂ। ਹੁਣ ਲਓ ਇਰਫਾਨ ਨੇ ਇੱਕ ਪੱਤਰ ਦੇ ਰਾਹੀਂ ਆਪਣੇ ਦਿੱਲ ਦੀ ਗੱਲ ਕਹਿ ਦਿੱਤੀ ਹੈ। ਕੈਂਸਰ ਵਰਗੀ ਬੀਮਾਰੀ ਨਾਲ ਜੁਝ ਰਹੇ ਇਰਫਾਨ ਦਾ ਮੰਨਣਾ ਹੈ ਕਿ ” ‘ਅਨਿਸ਼ਚਿਤ ਹੀ ਨਿਸ਼ਚਿਤ ਹੈ’। ਬੀਮਾਰੀ ਦੀ ਪਹਿਚਾਣ ਤੋਂ ਬਾਅਦ ਸਦਮੇ ਤੋਂ ਲੈ ਕੇ ਇਸ ਚੀਜ਼ ਦਾ ਅਹਿਸਾਸ ਕਿ ਜ਼ਿੰਦਗੀ ਜਿਵੇਂ ਦੀ ਵੀ ਚੱਲ ਰਹੀ ਹੈ ਉਸ ‘ਤੇ ਆਪਣਾ ਕੰਟ੍ਰੋਲ ਨਹੀਂ ਹੈ।”
ਇਰਫਾਨ ਖਾਨ ਨੇ ਤਿੰਨ ਮਹੀਨਿਆਂ ਬਾਅਦ ਟਵੀਟ ਕਰ ਪਹਿਲੀ ਵਾਰ ਕੈਂਸਰ ਨਾਲ ਆਪਣੀ ਜੰਗ ਦੇ ਬਾਰੇ ਦੱਸਿਆ ਹੈ। ਇਰਫਾਨ ਨੇ ਦੱਸਿਆ, “ਮੈਂ ਜਿਸ ਹਸਪਤਾਲ ‘ਚ ਭਰਤੀ ਹਾਂ, ਉਸ ‘ਚ ਬਾਲਕਾਨੀ ਵੀ ਹੈ। ਬਾਹਰ ਦਾ ਨਜ਼ਾਰਾ ਦਿੱਖਦਾ ਹੈ। ਕੋਮਾ ਵਾਰਡ ਠੀਕ ਮੇਰੇ ਨਾਲ ਹੀ ਹੈ। ਸੜਕ ਦੇ ਇੱਕ ਤਰਫ ਮੇਰਾ ਹਸਪਤਾਲ ਹੈ ਅਤੇ ਦੂਜੀ ਤਰਫ ਲਾਡਰਸ ਸਟੇਡੀਅਮ ਹੈ। ਇੱਧਰ ਮੇਰੇ ਵਿਵਿਅਨ ਰਿਚਰਡਜ਼ ਦਾ ਮੁਸਕਰਾਉਂਦਾ ਹੋਇਆ ਪੋਸਟਰ ਹੈ। ਮੇਰੇ ਬਚਪਨ ਦੇ ਸੁਪਨਿਆਂ ਦਾ ਮੱਕਾ। ਉਸ ਨੂੰ ਵੇਖਣ ‘ਤੇ ਮੈਨੂੰ ਪਹਿਲੀ ਵਾਰ ‘ਚ ਕੁਝ ਅਹਿਸਾਸ ਹੀ ਨਹੀਂ ਹੋਇਆ। ਮਨੋ ਉਹ ਦੁਨੀਆ ਕਦੇ ਮੇਰੀ ਸੀ ਹੀ ਨਹੀਂ।”ਇਰਫਾਨ ਨੇ ਅੱਗੇ ਲਿਖਿਆ, “ਇੱਕ ਤਰਫ ਮੇਰਾ ਹਸਪਤਾਲ ਸੀ ਦੂਜੀ ਤਰਫ ਸਟੇਡੀਅਮ। ਇਸ ‘ਚ ਇੱਕ ਸੜਕ ਸੀ ਜੋ ਮੈਨੂੰ ਜ਼ਿੰਦਗੀ ਅਤੇ ਮੌਤ ਦੇ ‘ਚ ਦੇ ਰਸਤੇ ਵਾਂਗ ਲੱਗ ਰਹੀ ਸੀ ਕਿ ਜ਼ਿੰਦਗੀ ‘ਚ ਅਨਿਸ਼ਚਿਤ ਹੀ ਨਿਸ਼ਚਿਤ ਹੈ। ਮੈਨੂੰ ਪਹਿਲੀ ਵਾਰ ਅਸਲ ‘ਚ ਇਹ ਅਹਿਸਾਸ ਹੋਇਆ ਕਿ ਆਜ਼ਾਦੀ ਦਾ ਮਤਲਬ ਕੀ ਹੈ।ਮੇਰੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਬਹੁਤ ਲੋਕ ਮੇਰੇ ਲਈ ਦੁਆ ਕਰ ਰਹੇ ਹਨ। ਕਈ ਲੋਕ ਤਾਂ ਮੈਨੂੰ ਜਾਣਦੇ ਵੀ ਨਹੀਂ। ਸਾਰਿਆਂ ਦੀ ਦੁਆਂਵਾਂ ਇੱਕ ਫੋਰਸ ਬਣ ਕੇ ਮੇਰੇ ਸਪਾਈਨਲ ਕੋਰਡ ਦੇ ਜ਼ਰਿਏ ਅੰਦਰ ਆਉਂਦੇ ਹੋਏ ਸਿਰ ਤੱਕ ਜਾ ਰਹੀ ਹੈ। ਮੈਂ ਜ਼ਿੰਦਗੀ ਨੂੰ ਬਹੁਤ ਕਰੀਬ ਤੋਂ ਮਹਿਸੂਸ ਕਰ ਰਿਹਾ ਹਾਂ।” ਇਰਫਾਨ ਜਲਦ ਫਿਲਮਾਂ ‘ਚ ਵਾਪਸੀ ਕਰਣਗੇ, ਹਾਲ ਹੀ ‘ਚ ਉਹਨਾਂ ਦੀ ਆਉਣ ਵਾਲੀ ਫਿਲਮ “ਕਾਰਵਾਂ” ਦਾ  ਪੋਸਟਰ ਰਿਲੀਜ਼ ਕੀਤਾ ਗਿਆ ਹੈ।

Facebook Comments
Facebook Comment