• 7:19 am
Go Back

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਉਣ ਲਈ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਆਪਸੀ ਗੱਲਬਾਤ ਕਰਕੇ ਰਸਤਾ ਖੋਲ੍ਹੇ ਜਾਣ ਦੇ ਕਾਰਜ ਵੀ ਬੜੇ ਹੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਜੱਦੋ ਜਹਿਦ ਕੀਤੀ ਜਾ ਰਹੀ ਹੈ, ਉੱਥੇ ਹੀ ਬੀਤੀ ਕੱਲ੍ਹ ਇਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਜਿਸ ਤੋਂ ਬਾਅਦ ਰੋਸ ‘ਚ ਆਈ ਸਿੱਖ ਸੰਗਤ ਵੱਲੋਂ ਅਟਾਰੀ ਰੇਲਵੇ ਸਟੇਸ਼ਨ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ। ਦਰਅਸਲ ਹੋਇਆ ਇੰਝ ਕਿ 130 ਸਿੱਖ ਸਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਲਈ  ਜਾ ਰਿਹਾ ਸੀ, ਪਰ ਸਾਰੇ ਜਰੂਰੀ ਦਸਤਾਵੇਜ਼ ਕੋਲ ਹੁੰਦੇ ਹੋਏ ਵੀ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ

ਪਾਕਿਸਤਾਨ ਜਾਣ ਲਈ ਇਹ ਜੱਥਾ  ਸਵੇਰ ਤੋਂ ਅਟਾਰੀ ਸਟੇਸ਼ਨ ਤੇ ਪਹੁੰਚ ਗਿਆ, ਪਰ ਜੱਥੇ ਨੂੰ ਕੇਂਦਰ ਵਲੋਂ ਆਗਿਆ ਨਾ ਮਿਲਣ ਕਾਰਨ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਮਿਲੀਹਲਾਂਕਿ ਇਹਨਾਂ ਸਾਰੇ ਯਾਤਰੀਆਂ ਕੋਲ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਉੱਧਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ  ਸਿੱਖ ਸਰਧਾਲੂਆਂ ਨੂੰ ਪਾਕਿਸਤਾਨ ਭੇਜਣ ਲਈ ਦਫਤਰੀ ਤਾਲਮੇਲ ਨਹੀਂ ਹੋ ਸਕਿਆ, ਜਿਸ ਕਮੀ ਦਾ ਖਾਮਿਆਜ਼ਾ ਸ਼ਰਧਾਲੂਆਂ ਨੂੰ ਭੁਗਤਨਾ ਪੈ ਰਿਹਾ ਹੈ

ਇਸ ਸਾਰੇ ਮਾਮਲੇ ਦੌਰਾਨ ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਸਭ ਸ਼ਰਧਾਲੂਆਂ ਕੋਲ ਵੀਜ਼ਾ ਅਤੇ ਹੋਰ ਜ਼ਰੁਰੀ ਕਾਗਜ਼ਾਤ ਮੌਜੂਦ ਸਨ, ਪਰ ਬਾਵਜੂਦ ਇਸ ਦੇ ਕੇਂਦਰ ਵਲੋਂ ਇਹਨਾਂ ਯਾਤਰੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ। ਜਿਹੜੀ ਕਿ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਨਾਕਾਮੀ ਵੀ ਸਾਬਤ ਕਰ  ਰਹੀ ਹੈ।

ਕੀ ਹੈ ਮਾਮਲਾ ਆਓ ਦੱਸਦੇ ਹਾਂ ਤੁਹਾਨੂੰ ਇਸ ਵੀਡੀਓ ਜ਼ਰੀਏ।

 

Facebook Comments
Facebook Comment