• 2:05 pm
Go Back

ਸਿਡਨੀ: ਆਸਟ੍ਰੇਲੀਆ ‘ਚ ਹੋਈਆ ਆਮ ਚੋਣਾਂ ‘ਚ ਭਾਰਤੀ ਮੂਲ ਦੇ ਕਾਰੋਬਾਰੀ ਡੇਵ ਸ਼ਰਮਾ ਨੇ ਸਿਡਨੀ ਉਪਨਗਰ ‘ਚੋਂ ਸੀਟ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਇਸਦੇ ਨਾਲ ਹੀ ਡੇਵ ਸ਼ਰਮਾ ਦੇਸ਼ ਦੀ ਸੰਸਦ ‘ਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਜਿੱਤ ਤੋਂ ਬਾਅਦ ਡੇਵ ਸ਼ਰਮਾ ਨੇ ਇਕ ਟਵੀਟ ਵਿਚ ਕਿਹਾ ਕਿ ਵੇਂਟਵਰਥ ਦੇ ਲੋਕਾਂ ਨੇ ਜੋ ਭਰੋਸਾ ਜਤਾਇਆ ਹੈ ਉਸ ਦੇ ਲਈ ਸ਼ੁਕਰਗੁਜ਼ਾਰ ਹਾਂ। ਸੰਸਦ ਵਿਚ ਜ਼ੋਰਾਂ-ਸ਼ੋਰਾਂ ਨਾਲ ਉਨ੍ਹਾਂ ਦੀ ਆਵਾਜ਼ ਚੁੱਕਾਂਗਾ।


ਲਿਬਰਲ ਪਾਰਟੀ ਦੇ ਡੇਵ ਸ਼ਰਮਾ ਨੇ 51.16 ਫੀਸਦੀ ਵੋਟਾਂ ਹਾਸਲ ਕਰਕੇ ਆਜ਼ਾਦ ਖੜ੍ਹੇ ਐੱਮ. ਪੀ. ਕੈਰੀਨ ਫੇਲਪਸ ਨੂੰ ਹਰਾਇਆ ਅਤੇ ਵੈਂਟਵਰਥ ਸੀਟ ‘ਤੇ ਜਿੱਤ ਦਰਜ ਕੀਤੀ। 42 ਸਾਲਾ ਡੇਵ ਇਜ਼ਰਾਇਲ ਦੇ ਅੰਬੈਸਡਰ ਰਹਿ ਚੁੱਕੇ ਹਨ। ਭਾਈਚਾਰੇ ‘ਚ ਉਨ੍ਹਾਂ ਦੀ ਜਿੱਤ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਡੇਵ ਸ਼ਰਮਾ ਦੇ ਪਿਤਾ ਭਾਰਤੀ ‘ਤੇ ਮਾਂ ਆਸਟ੍ਰੇਲੀਅਨ ਹੈ। ਡੇਵ ਦਾ ਪਰਿਵਾਰ 1970 ਦੇ ਦਹਾਕੇ ਵਿਚ ਸਿਡਨੀ ਵਿਚ ਵੱਸ ਗਿਆ ਸੀ। ਇਸ ਵਾਰ 10 ਤੋਂ ਜ਼ਿਆਦਾ ਭਾਰਤੀ ਉਮੀਦਵਾਰਾਂ ਨੇ ਫੈਡਰਲ ਚੋਣਾਂ ਲੜੀਆਂ। ਦੇਸ਼ ਵਿਚ ਭਾਰਤੀਆਂ ਦੀ ਆਬਾਦੀ ਵੱਧ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਗਿਣਤੀ 7 ਲੱਖ ਹੋ ਗਈ ਹੈ।

Facebook Comments
Facebook Comment