• 2:34 pm
Go Back

ਪਟਿਆਲਾ : ਇੰਝ ਜਾਪਦਾ ਹੈ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਦੇ ਅੱਛੇ ਦਿਨ ਕਿਤੇ ਗਵਾਚ ਗਏ ਹਨ ਜਿੱਥੇ ਇਕ ਪਾਸੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰੋਂ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਦੋ ਧੜ੍ਹਿਆਂ ਵਿੱਚ ਵੰਡ ਕੇ ਕਾਟੋਆਂ ਵਾਂਗ ਲੜ ਰਹੀ ਹੈ, ਉਥੇ ਹੀ ਇਹ ਲੜਾਈ ਕਈ ਥਾਈਂ ਨਿੱਜੀ ਚਿੱਕੜ ਸੁੱਟਣੋਂ ਵੀ ਪਿੱਛੇ ਨਹੀਂ ਹਟ ਰਹੀ। ਪਾਰਟੀ ਆਗੂ ਇਹ ਚਿੱਕੜ ਆਪਣਿਆਂ ਤੇ ਤਾਂ ਸੁੱਟ ਹੀ ਰਹੇ ਹਨ ਬਲਕਿ ਭੁੱਲ-ਭੁਲੇਖੇ ਇਹ ਚਿੱਕੜ ਹੁਣ ਬੇਗਾਨਿਆਂ ਦਾ ਕਿਰਦਾਰ ਵੀ ਦਾਗਦਾਰ ਕਰਦਾ ਵਿਖਾਈ ਦੇ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਕਿ ਆਮ ਆਦਮੀ ਪਾਰਟੀ ਦੇ ਅਧਿਕਾਰਿਤ ਫੇਸਬੁੱਕ ਪੇਜ ‘ਤੇ ਘੂੱਗੂ-ਘਾਗੜੇ ਜੇ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਜੋ ਤਸਵੀਰ ਬਣਾਈ ਗਈ ਹੈ ਉਸ ਦੇ ਖੱਬੇ ਪੱਟ ਉੱਤੇ ਆਰੂਸਾ ਆਲਮ ਦਾ ਨਾਮ ਲਿੱਖ ਕੇ ਖੁੱਦ ਨੂੰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦੱਸਣ ਵਾਲੇ ਇਨ੍ਹਾਂ ਲੋਕਾਂ ਨੇ ਇਸ ਖਾਸ ਮੁੱਦੇ ‘ਤੇ ਕੈਪਟਨ ਨੂੰ ਅੰਦਰੂਨੀ ਚੂੰਡੀਆਂ ਵੱਡਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਇਸ ਤਸਵੀਰ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚਿੱਟੀ ਦਾੜ੍ਹੀ ਵਾਲਾ ਦਿਖਾ ਕੇ ਆਉਟ ਡੈਟਿਡ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਆਪਣੇ ਆਪ ਨੂੰ ਘਟੋਤ ਕੱਛ ਸਾਬਤ ਕਰਦਿਆਂ ਕਬੱਡੀ ਦਾ ਇਕ ਐਸਾ ਧਾਵੀ ਦਿਖਾਇਆ ਗਿਆ ਹੈ ਜਿਸ ਦਾ ਪੈਰ ਧਰਤੀ ‘ਤੇ ਵਜਦਿਆਂ ਹੀ ਤੇੜਾਂ ਪੈ ਜਾਂਦੀਆਂ ਹਨ।

ਇਸ ਤਸਵੀਰ ਵਿੱਚ ਧਾਵਾ ਬੋਲ ਰਿਹਾ ਇਰਾਕ ਦੇ ਕਿਸੇ ਮੋਟੇ ਤਾਜੇ ਪਹਿਲਵਾਨ ਵਰਗਾ ਦਿਸਦਾ ਬੰਦਾ ਝੁੱਕ ਕੇ ਵੱਡੇ ਬਾਦਲ, ਮਜੀਠੀਆ, ਸੁਖਬੀਰ ਤੇ ਕੈਪਟਨ ਨੂੰ ਮੁਰਗੀ ਵਾਂਗ ਘੇਰਦਾ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਇਸ ਤਸਵੀਰ ਵਿੱਚ ਖੁਦ ਨੂੰ ਤਕੜਾ ਤੇ ਹੋਰਾਂ ਨੂੰ ਘੂੱਚੀ ਮੂੰਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਤੋਂ ਆਮ ਆਦਮੀ ਪਾਰਟੀ ਦੇ ਆਪਣੇ ਵਰਕਰਾਂ ਨੇ ਇਹ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਸਾਨੂੰ ਕੀ ਹੱਕ ਹੈ ਖਹਿਰਾ ਤੇ ਉਸ ਦੇ ਸਾਥੀਆਂ ਨੂੰ ਭੰਡਣ ਦਾ ਜਿਨ੍ਹਾਂ ਨੇ ਡਾ. ਬਲਬੀਰ ਸਿੰਘ ਨੂੰ ਬਲਬੀਰੋ ਭਾਬੀ ਕਹਿ ਕੇ ਬੇਇੱਜਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਕਿ ਪਹਿਲਾਂ ਸਾਡੇ ਆਪਣੇ ਹੀ ਲੋਕਾਂ ਨੂੰ ਚੰਗੇ ਕਿਰਦਾਰ ਨਾਲ ਆਮ ਲੋਕਾਂ ਵਿਚਰਣ ਦਾ ਪਾਠ ਪੜ੍ਹਾਉਣ ਦੀ ਲੋੜ ਹੈ ?

ਇਸ ਸਬੰਧ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਨਾਲ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਨੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਅਜਿਹੀ ਕਿਸੇ ਤਸਵੀਰ ਦੇ ਆਪ ਦੀ ਫੇਸਬੁੱਕ ਪੇਜ਼ ‘ਤੇ ਪਾਏ ਜਾਣ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਹੈ ਉਹ ਨਿੰਦਣਯੋਗ ਹੈ ਤੇ ਉਹ ਜਲਦ ਹੀ ਇਸ ਦੀ ਜਾਂਚ ਕਰਵਾ ਕੇ ਕੀਤੀ ਗਈ ਗ਼ਲਤੀ ਨੂੰ ਸੁਧਾਰਣਗੇ।

Facebook Comments
Facebook Comment