• 4:20 am
Go Back

ਲਖਨਊ: ਅਭਿਨੇਤਾ ਸੰਜੇ ਦੱਤ ਨੇ ਲਖਨਊ ‘ਚ ਸੀ. ਐੈੱਮ. ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਜੇ ਦੱਤ ਨੇ ਮੋਦੀ ਸਰਕਾਰ ਦੇ 4 ਸਾਲ ਦੇ ਕੰਮਕਾਜ ਦੀ ਕਿਤਾਬ ਸੀ. ਐੈੱਮ. ਯੋਗੀ ਨੂੰ ਭੇਂਟ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਸੰਜੇ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਨਿਰਮਾਣ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਚਰਚਾ ਹੋਈ। ਦੱਸਣਾ ਚਾਹੁੰਦੇ ਹਾਂ ਕਿ ‘ਭਾਜਪਾ ਸੰਪਰਕ ਫਾਰ ਸਮਰਥਨ’ ਰਾਹੀਂ ਪੀ. ਐੈੱਮ. ਮੋਦੀ ਦੇ ਚਾਰ ਸਾਲ ਦੇ ਕਾਰਜਕਾਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਦੇ ਤਹਿਤ ਭਾਜਪਾ ਉਮੀਦ ਕਰ ਰਹੀ ਹੈ ਕਿ ਪਾਰਟੀ ਨੂੰ ਲੋਕਸਭਾ ਚੋਣਾਂ ‘ਚ ਪਹਿਲਾਂ ਵਰਗਾ ਸਮਰਥਨ ਮਿਲ ਸਕੇ। ਸੰਪਰਕ ਨਾਲ ਸਮਰਥਨ ਦੀ ਰਾਹ ‘ਚ ਚੱਲ ਰਹੀ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੁੰਬਈ ‘ਚ ਕਈ ਫਿਲਮੀ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ‘ਤੇ ਭਾਜਪਾ ਨੂੰ ਲੋਕਸਭਾ ‘ਚ ਜਿੱਤ ਦਿਵਾਉਣ ‘ਚ ਯੋਗੀ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਅਭਿਨੇਤਾ ਸੰਜੇ ਇੰਨੀ ਦਿਨੀਂ ਉੱਤਰ ਪ੍ਰਦੇਸ਼ ‘ਚ ਹਨ। ਲਖਨਊ ‘ਚ ਸਟੇ ਬਾਰਾਬੰਕੀ ‘ਚ ਆਪਣੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਦੀ ਸ਼ੁਟਿੰਗ ਕਰ ਰਹੇ ਹਨ। ਇਸ ਫਿਲਮ ‘ਚ ਮਨੀਸ਼ਾ ਕੋਇਰਾਲਾ ਉਨ੍ਹਾਂ ਦੀ ਪਤਨੀ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਸੰਜੇ ਤੋਂ ਇਲਾਵਾ ਜੈਕੀ ਸ਼ਰਾਫ ਅਤੇ ਚੰਕੀ ਪਾਂਡੇ ਵੀ ਖਾਸ ਭੂਮਿਕਾ ਨਿਭਾਅ ਰਹੇ ਹਨ।

Facebook Comments
Facebook Comment