• 11:23 am
Go Back
Zareen Khan car accident

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੂੰ ਲੈ ਕੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜ਼ਰੀਨ ਖਾਨ ਦੀ ਕਾਰ ਗੋਆ ਦੇ ਮਾਪੂਸਾ ਇਲਾਕੇ ‘ਚ ਹਾਦਸਾਗ੍ਰਸਤ ਹੋ ਗਈ ਖਬਰਾਂ ਦੀ ਮੰਨੀਏ ਤਾਂ ਜ਼ਰੀਨ ਖਾਨ ਦੀ ਕਾਰ ਤੇਜ ਰਫਤਾਰ ‘ਚ ਸੀ ਉਦੋਂ ਇੱਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਜ਼ਰੀਨ ਅਤੇ ਉਨ੍ਹਾਂ ਦੀ ਟੀਮ ਨੇ ਜਖ਼ਮੀ ਬਾਈਕ ਸਵਾਰ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ।
Zareen Khan car accident
ਖਬਰਾਂ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਹੈਲਮੇਟ ਨਹੀਂ ਪਹਿਨਿਆ ਸੀ ਜਿਸ ਦੇ ਚਲਦਿਆਂ ਉਸਦੇ ਸਿਰ ‘ਤੇ ਡੂੰਘੀ ਸੱਟ ਵੱਜੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਹ ਘਟਨਾ ਬੀਤੀ ਸ਼ਾਮ 6 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।
Zareen Khan car accident
ਮ੍ਰਿਤਕ ਦਾ ਨਾਮ ਨਿਤੇਸ਼ ਗੋਰਲ ਦੱਸਿਆ ਜਾ ਰਿਹਾ ਹੈ । ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਸੀਨੀਅਰ ਪੀਐੱਸਆਈ ਵਿਸ਼ਾਲ ਮਾਂਜਰੇਕਰ ਨੇ ਦੱਸਿਆ ਕਿ ਡਰਾਈਵਰ ਦੇ ਖਿਲਾਫ ਅੰਜੁਨਾ ਪੁਲਿਸ ਸਟੇਸ਼ਨ ‘ਚ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਦੱਸ ਦੇਈਏ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਜ਼ਰੀਨ ਨੇ ਆਪਣੀ ਸਾਬਕਾ ਮੈਨੇਜਰ ਅੰਜਲੀ ਸ਼ਰਧਾ ਦੇ ਖਿਲਾਫ FIR ਦਰਜ ਕਰਵਾਈ ਹੈ। ਜ਼ਰੀਨ ਖਾਨ ਨੇ ਆਪਣੀ ਮੈਨੇਜਰ ‘ਤੇ ਭੱਦੇ ਵਿਵਹਾਰ ਦਾ ਇਲਜ਼ਾਮ ਲਗਾਇਆ ਹੈ FIR ਦਰਜ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ।
ਦੱਸ ਦੇਈਏ ਕਿ ਜ਼ਰੀਨ ਖਾਨ ਨੇ ਸਲਮਾਨ ਖਾਨ ਦੇ ਨਾਲ ਵੀਰ ਫਿਲਮ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਹਾਲਾਂਕਿ ਜ਼ਰੀਨ ਖਾਨ ਹਾਲੇ ਵੀ ਬਾਲੀਵੁੱਡ ‘ਚ ਆਪਣੀ ਜ਼ਿਆਦਾ ਪਹਿਚਾਣ ਨਹੀਂ ਬਣਾ ਸਕੀ।

 

Facebook Comments
Facebook Comment