• 5:07 pm
Go Back

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਲਈ ਅੱਜ ਕਲ ਦੇ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਰਹੇ ਹਨ ਵੀਡੀਓ ਵਾਇਰਲ ਕਰਨ ਲਈ ਬੱਚਿਆ ‘ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ਵੀਡੀਓ ‘ਚ ਸ਼ਾਮਲ ਕਰ ਕੇ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਸਪੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ ਬੇਘਰ ਤੇ ਬੇਸਹਾਰਾ ਵਿਅਕਤੀ ਨਾਲ ਭੱਦਾ ਮਜ਼ਾਕ ਕਰ ਉਸਦੀ ਵੀਡੀਓ ਬਣਾ ਕੇ ਯੁਟਿਊਬ ‘ਤੇ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ ਉਸਨੂੰ 15 ਮਹੀਨੇ ਕੈਦ ਦੀ ਸਜ਼ਾ ਤੇ ਜ਼ੁਰਮਾਨੇ ਸਮੇਤ ਯੁਟਿਊਬ ਚੈਨਲ ‘ਤੇ ਰੋਕ ਲਗਾ ਦਿੱਤੀ ਗਈ।

ਸਪੇਨ ‘ਚ ਮਸ਼ਹੂਰ ਯੁਟਿਊਬਰ ਰੇਨ ਨੇ ਵੀਡੀਓ ਬਣਾਉਣ ਲਈ 52 ਸਾਲਾ ਬੇਘਰ ਵਿਅਕਤੀ ਨਾਲ ਭੱਦਾ ਮਜ਼ਾਕ ਕਰਦਿਆਂ ਬਿਸਕੁਟ ‘ਚ ਕਰੀਮ ਦੀ ਥਾਂ ਟੁੱਥਪੇਸਟ ਭਰ ਕੇ ਖੁਆ ਦਿੱਤੀ। ਜਿਸ ਨੂੰ ਖਾਣ ਤੋਂ ਬਾਅਦ ਬੇਸਹਾਰਾ ਵਿਅਕਤੀ ਦੀ ਸਿਹਤ ਵਿਗੜ ਗਈ ਤੇ ਉਹ ਉਲਟੀਆਂ ਲਗ ਗਈਆਂ। ਰੇਨ ਨੇ ਵਿਅਕਤੀ ਦੀ ਸਹਾਇਤਾ ਕਰਨ ਦੀ ਬਿਜਾਏ ਉਸਦੀ ਵੀਡੀਓ ਬਣਾ ਕੇ ਯੁਟਿਊਬ ‘ਤੇ ਪੋਸਟ ਕਰ ਦਿੱਤੀ।

ਰੇਨ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਦੇਖ ਕੇ ਯੁਜ਼ਰਸ ਭੜਕ ਉੱਠੇ ਤੇ ਇਸ ਵੀਡੀਓ ਦੀ ਕਾਫੀ ਅਲੋਚਨਾ ਹੋਈ ਤੇ ਰੇਨ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਅਦਾਲਤ ਨੇ ਰੇਨ ਦੀ ਇਸ ਹਰਕਤ ਲਈ ਉਸਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਤੇ 22,300 ਡਾਲਰ ਹਰਜ਼ਾਨੇ ਵੱਜੋਂ ਬੇਘਰ ਵਿਅਕਤੀ ਨੂੰ ਦੇਣੇ ਹੋਣਗੇ। ਇਸ ਦੇ ਨਾਲ ਹੀ 5 ਸਾਲ ਲਈ ਉਸਦੇ ਯੁਟਿਊਬ ਚੈਨਲ ‘ਤੇ ਰੋਕ ਲਗਾ ਦਿੱਤੀ ਗਈ।

ਦੱਸ ਦੇਈਏ ਕੰਗੂਆ ਰੇਨ ਯੁਟਿਊਬ ‘ਤੇ ਰਿਸੈੱਟ ਦੇ ਨਾਮ ਨਾਲ ਮਸ਼ਹੂਰ ਹੈ। ਸਪੈਨਿਸ਼ ਮੀਡੀਆ ਮੁਤਾਬਕ ਰੇਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਪਣੇ ਛੈਨਲ ਦੀ ਪ੍ਰਮੋਸ਼ਨ ਲਈ ਅਜਿਹਾ ਕੀਤਾ ਸੀ ਕਿਉਂਕਿ ਆਨਲਾਈਨ ਪਲੇਟਫਾਰਮ ‘ਤੇ ਲੋਕਾਂ ਨੂੰ ਅਜਿਹੇ ਮਜ਼ਾਕ ਪਸੰਦ ਆਉਂਦੇ ਹਨ। ਹਾਲਾਂਕਿ ਵਿਵਾਦਾਂ ਤੋਂ ਬਾਅਦ ਉਸ ਨੇ ਇਹ ਵੀਡੀਓ ਡੀਲੀਟ ਕਰ ਦਿੱਤੀ।

Facebook Comments
Facebook Comment