• 3:42 pm
Go Back
Your digital data on sale

ਇੰਟਰਨੈਟ ਦੀ ਵਰਤੋਂ ਕਰਨਾ ਯੂਜ਼ਰਸ ਲਈ ਖ਼ਤਰਾ ਬਣਦਾ ਜਾ ਰਿਹਾ ਹੈ ਤੁਸੀ ਆਪਣੇ ਵੱਲੋਂ ਇੰਟਰਨੈਟ ‘ਤੇ ਵੱਖਰੀ ਵੈਬਸਾਈਟ ‘ਤੇ ਆਪਣੀ ਨਿਜੀ ਜਾਣਕਾਰੀ ਦਿੰਦੇ ਹੋ ਉਸਨੂੰ ਹੈਕਰਸ 3500 ਰੁਪਏ ਵਿੱਚ ਖਰੀਦ ਲੈਂਦੇ ਹਨ। ਉਥੇ ਹੀ ਇੱਕ ਫੋਟੋ ਜਾਂ ਪਾਸਵਰਡ ਦੀ ਕੀਮਤ 40 ਪੈਸੇ ਤੋਂ ਵੀ ਘੱਟ ਹੈ। ਅਜਿਹੇ ਵਿੱਚ ਤੁਹਾਡੇ ਬੈਂਕ ਅਕਾਊਂਟਸ ਤੋਂ ਲੈ ਕੇ ਵਿਅਕਤੀਗਤ ਫੋਟੋ, ਕਰੈਡਿਟ ਕਾਰਡ ਦੀ ਜਾਣਕਾਰੀ, ਸੋਸ਼ਲ ਮੀਡੀਆ ਪੋਸਟ ਕੁੱਝ ਵੀ ਸੁਰੱਖਿਅਤ ਨਹੀਂ ਹੈ।

ਇਸ ਐਪਸ ‘ਤੇ ਜਾਣਕਾਰੀ ਸ਼ੇਅਰ ਕਰਨਾ ਖਤਰਨਾਕ
ਇੰਟਰਨੈਟ ‘ਤੇ ਨਾਮੀ ਕੰਪਨੀਆਂ ਦੇ ਐਪਸ ‘ਤੇ ਵੀ ਆਪਣੀ ਜਾਣਕਾਰੀ ਸ਼ੇਅਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਕੈਸਪਰਸਕੀ ਲੈਬ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਊਬਰ, ਨੈੱਟਫਲਿਕਸ, ਸਪਾਟਿਫਾਈ ਵਰਗੀਆਂ ਮਸ਼ਹੂਰ ਐਪਸ ਤੋਂ ਇਲਾਵਾ ਗੇਮਿੰਗ ਵੈਬਸਾਇਟਸ , ਡੇਟਿੰਗ ਐਪਸ ਅਤੇ ਅਸ਼ਲੀਲ ਸਮਗਰੀ ਪਰੋਸਣ ਵਾਲੀ ਵੈਬਸਾਈਟਸ ਆਸਾਨੀ ਨਾਲ ਤੁਹਾਡੀ ਸਾਰੀ ਬੈਂਕ ਡਿਟੇਲਸ ਚੋਰੀ ਕਰ ਰਹੀਆਂ ਹਨ ਜਿਸਦੀ ਜਾਣਕਾਰੀ ਤੁਹਾਨੂੰ ਵੀ ਨਹੀਂ ਪਤਾ ਚਲਦੀ ਹੈ।

ਕੈਸਪਰਸਕੀ ਲੈਬ ਦੇ ਸੀਨੀਅਰ ਸਕਿਉਰਿਟੀ ਰਿਸਰਚਰ ਡੇਵਿਡ ਜੈਕਬੀ ਨੇ ਕਿਹਾ ਇਹ ਸਾਫ਼ ਹੈ ਕਿ ਡਾਟਾ ਹੈਕਿੰਗ ਸਾਡੇ ਸਾਰਿਆਂ ਲਈ ਇੱਕ ਵੱਡਾ ਖ਼ਤਰਾ ਹੈ। ਚੋਰੀ ਕੀਤੇ ਗਏ ਡਾਟਾ ਦਾ ਇਸਤੇਮਾਲ ਕਈ ਸੋਸ਼ਲ ਇਵਿਲਸ ਤੱਕ ਪੁੱਜਦਾ ਹੈ ।

ਇਸ ਵਿੱਚ ਸੋਸ਼ਲ ਮੀਡਿਆ ਤੋਂ ਚੋਰੀ ਕੀਤਾ ਗਿਆ ਡਾਟਾ, ਬੈਂਕ ਦੀ ਜਾਣਕਾਰੀ, ਡੈਸਕਟਾਪ, ਸਰਵਰ ਅਤੇ ਉਬਰ, ਨੈਟਫਲਿਕਸ ਵਰਗੀ ਵੈਬਸਾਈਟ ਤੋਂ ਚੋਰੀ ਕੀਤਾ ਗਿਆ ਡਾਟਾ ਵੀ ਸ਼ਾਮਲ ਹੈ। ਇਸ ਵੈਬਸਾਈਟ ‘ਤੇ ਤੁਹਾਡੇ ਬੈਂਕ ਅਤੇ ਕਰੈਡਿਟ ਕਾਰਡ ਦੀ ਪੂਰੀ ਜਾਣਕਾਰੀ ਹੁੰਦੀ ਹੈ।

ਇਨ੍ਹਾਂ ਯੂਜਰਸ ਨੂੰ ਹੁੰਦਾ ਹੈ ਸਭ ਤੋਂ ਜ਼ਿਆਦਾ ਖ਼ਤਰਾ

ਹੈਕਰਸ ਵਲੋਂ ਉਨ੍ਹਾਂ ਯੂਜਰਸ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ , ਜੋ ਆਪਣੇ ਕਈ ਅਕਾਊਂਟਸ ਦਾ ਪਾਸਵਰਡ ਇੱਕ ਹੀ ਰੱਖਦੇ ਹਨ। ਇਸ ਵਜ੍ਹਾ ਨਾਲ ਹੈਕਰਸ ਇੱਕ ਅਕਾਊਂਟਸ ਹੈਕ ਕਰਕੇ ਯੂਜ਼ਰ ਦੇ ਕਈ ਅਕਾਊਟ ਅਸੈਸ ਕਰ ਸਕਦੇ ਹਨ। ਇਸ ਤਰ੍ਹਾਂ ਹੈਕਰਸ ਦੇ ਕੋਲ ਚੋਰੀ ਦੇ ਆਪਸ਼ਨ ਵੱਧ ਜਾਂਦੇ ਹਨ।

ਇੱਕ ਡਾਲਰ ਤੋਂ ਘੱਟ ਵਿੱਚ ਉਪਲੱਬਧ ਹੈ ਜਾਣਕਾਰੀ
ਹੈਕਰਸ ਹਰ ਇੱਕ ਫੋਟੋ, ਕਾਂਟੇਕਟ ਅਤੇ ਮੈਸੇਜ ਲਈ 40 ਪੈਸੇ ਵਿੱਚ ਤੁਹਾਡੀ ਜਾਣਕਾਰੀ ਨੂੰ ਖਰੀਦ ਲੈਂਦੇ ਹਨ। ਸਾਰਾ ਭੁਗਤਾਨ ਕਰਿਪਟੋਕਰੇਂਸੀ ਨਾਲ ਹੁੰਦਾ ਹੈ। ਉਥੇ ਹੀ ਅਸ਼ਲੀਲ ਕਲਿਪ ਲਈ 900 ਡਾਲਰ ਤੋਂ ਜਿਆਦਾ ਦਾ ਭੁਗਤਾਨ ਕੀਤਾ ਜਾਂਦਾ ਹੈ। ਮੋਬਾਈਲ ਫੋਨ ਵਿੱਚ ਡਾਊਨਲੋਡ ਕੀਤੇ ਜਾਣ ਵਾਲੇ ਕਈ ਐਪਸ ਨਾਲ ਲੋਕਾਂ ਨੂੰ ਸਾਈਬਰ ਸੁਰੱਖਿਆ ‘ਚ ਖ਼ਤਰਾ ਪੈਦਾ ਹੋ ਗਿਆ ਹੈ ।

Facebook Comments
Facebook Comment