• 7:00 am
Go Back
world's highest railway line

ਨਵੀਂ ਦਿੱਲੀ: ਭਾਰਤੀ ਰੇਲਵੇ ਭਾਰਤ-ਚੀਨ ਸਰਹੱਦ ‘ਤੇ ਇੱਕ ਰੇਲਵੇ ਲਾਈਨ ਬਣਾ ਰਹੀ ਹੈ ਜੋ ਦੁਨੀਆ ਦੀ ਸਭ ਤੋਂ ਉੱਚੀ ਲਾਈਨ ਹੋਵੇਗੀ। ਇਸਦਾ ਟਰੈਕ ਇਸ ਤਰ੍ਹਾਂ ਦੇ ਖੇਤਰ ਤੋਂ ਹੋ ਕੇ ਲੰਘੇਗਾ ਜਿਸਦੀ ਸਮੁੰਦਰ ਤਲ ਤੋਂ ਉਚਾਈ 5,360 ਮੀਟਰ ਹੋਵੇਗੀ। ਫਿਲਹਾਲ ਚੀਨ ਦੀ ਚਿੰਗਹਈ – ਤਿੱਬਤ ਰੇਲ ਲਾਈਨ ਦੁਨੀਆ ਦੀ ਸਭ ਤੋਂ ਉੱਚੀ ਰੇਲਵੇ ਲਾਈਨ ਹੈ। ਇਸਦੀ ਸਮੁੰਦਰ ਤਲ ਤੋਂ ਉਚਾਈ ਲੱਗਭੱਗ ਦੋ ਹਜ਼ਾਰ ਮੀਟਰ ਹੈ। ਅਸੀ ਗੱਲ ਕਰ ਰਹੇ ਹਾਂ ਬਿਲਾਸਪੁਰ-ਮਨਾਲੀ-ਲੇਹ ਲਾਈਨ ਦੀ ਜਿਸਨੂੰ ਭਾਰਤੀ ਰੇਲਵੇ ਨੇ ਕੇਂਦਰ ਵਲੋਂ ਰਾਸ਼ਟਰੀ ਯੋਜਨਾ ਘੋਸ਼ਿਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ ।

ਇਸ ਦੇ ਲਈ ਪਹਿਲਾਂ ਪੜਾਅ ਦਾ ਸਰਵੇ ਪੂਰਾ ਕਰ ਲਿਆ ਗਿਆ ਹੈ। ਇਹ ਰੇਲਵੇ ਲਾਈਨ ਸੈਨਾ ਨੂੰ ਸਹਿਯੋਗ ਕਰੇਗੀ ਨਾਲ ਹੀ ਸੈਲਾਨੀਆਂ ਨੂੰ ਵਧਾਉਣ ‘ਚ ਮਦਦਗਾਰ ਸਾਬਤ ਹੋਵੇਗੀ। ਇਸ ‘ਤੇ ਮੌਸਮ ਦਾ ਉਲਟ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਲੱਦਾਖ ਖੇਤਰ ‘ਚ ਭਾਰੀ ਬਰਫਬਾਰੀ ਦੇ ਕਾਰਨ ਰੋਡ ਅਤੇ ਏਅਰ ਕਨੈਕਿਟਵਿਟੀ ਪ੍ਰਭਾਵਿਤ ਹੁੰਦੀ ਹੈ। ਇਸ ਰੇਲਵੇ ਲਾਈਨ ਦੀ ਉੱਚਾਈ ਸਮੁੰਦਰ ਤਲ ਤੋਂ 5,360 ਮੀਟਰ ਤੱਕ ਹੋਵੇਗੀ। ਵਰਤਮਾਨ ‘ਚ ਤੀਨ ‘ਚ ਤਿੱਬਤ ਤੱੱਕ ਵਿਛਾਈ ਗਈ ਪਟਰੀ ਦੀ ਉੱਚਾਈ ਸਭ ਤੋਂ ਜ਼ਿਆਦਾ ਹੈ। ਇਹ ਸਮੁੰਦਰ ਤਲ ਤੋਂ 2,000 ਮੀਟਰ ਦੀ ਉੱਚਾਈ ‘ਤੇ ਹੈ। 465 ਕਿਲੋਮੀਟਰ ਦੀ ਇਸ ਲਾਈਨ ਨੂੰ ਬਣਾਉਣ ‘ਚ ਲਗਭਗ 83,360 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ‘ਚ 74 ਸੁਰੰਗਾਂ ਵੀ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ 124 ਵੱਡੇ ਪੁੱਲ ਅਤੇ 396 ਛੋਟੇ ਪੁੱਲ ਬਣਾਏ ਜਾਣਗੇ। ਇਸ ਲਾਈ ‘ਤੇ 30 ਸਟੇਸ਼ਨ ਹੋਣਗੇ।

Facebook Comments
Facebook Comment