• 1:03 pm
Go Back

ਚੰਡੀਗੜ੍ਹ: ਪੰਜਾਬ ਆਪਣੇ ਵਿਲੱਖਣ ਸਭਿਆਚਾਰ, ਗੀਤਾਂ, ਲੋਕਾਂ ਦੇ ਰਹਿਣ ਸਹਿਣ ਅਤੇ ਖੇਤੀਬਾੜੀ ਕਰਕੇ ਬਹੁਤ ਪ੍ਰਸਿੱਧ ਹੈ। ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ 3 ਮੁੱਖ ਹਿੱਸਿਆਂ ਜਿਵੇਂ ਕਿ ਦੋਆਬਾ, ਮਾਲਵਾ ਅਤੇ ਮਾਝਾ ਵਿੱਚ ਵੰਡਿਆ ਹੋਇਆ ਹੈ ਅਤੇ ਲੋਕਾਂ ਦੇ ਇਹਨਾਂ 3 ਹਿੱਸਿਆਂ ਚ ਪੰਜਾਬੀ ਬੋਲਣ ਦਾ ਤਰੀਕਾ ਬਿਲਕੁਲ ਅਲੱਗ ਅਲੱਗ ਹੈ। ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਰਹਿਣ ਸਹਿਣ ਦੂਸਰੇ ਇਲਾਕੇ ਦੇ ਲੋਕਾਂ ਨਾਲੋਂ ਵੱਖਰਾ ਹੁੰਦਾ ਹੈ। ਹੁਣ ਸਾਡੇ ਇੱਕ ਪੰਜਾਬੀ ਅਦਾਕਾਰ ਆਪਣੀ ਫਿਲਮ ਲਈ ਇੱਕ ਬੋਲੀ ਨੂੰ ਸਿੱਖਣ ਲਈ ਬਹੁਤ ਮਸ਼ੱਕਤ ਕੀਤੀ। ਉਹ ਅਦਾਕਾਰ ਕੋਈ ਹੋਰ ਨਹੀਂ ਖੁਦ ਗਿੱਪੀ ਗਰੇਵਾਲ ਹਨ। ਆਪਣੀ ਆਉਣ ਵਾਲੀ ਫਿਲਮ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਚ ਗਿੱਪੀ ਇੱਕ ਅੰਮ੍ਰਿਤਸਰੀ ਮੁੰਡੇ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੀ ਪੂਰੀ ਜ਼ਿੰਦਗੀ ਅੰਮ੍ਰਿਤਸਰ ‘ਚ ਹੀ ਰਿਹਾ ਹੈ। ਇਸ ਲਈ ਉਸ ਬੋਲੀ ਨੂੰ ਪੂਰੀ ਚੰਗੀ ਤਰਾਂ ਸਿੱਖਣ ਲਈ ਗਿੱਪੀ ਗਰੇਵਾਲ ਨੇ ਬਹੁਤ ਹੀ ਮਿਹਨਤ ਕੀਤੀ।

ਲੁਧਿਆਣਾ ਇਲਾਕੇ ਦੇ ਇੱਕ ਪਿੰਡ ਤੋਂ ਆਉਣ ਕਾਰਨ ਜੋ ਕਿ ਮਾਲਵੇ ਦਾ ਹਿੱਸਾ ਹੈ , ਗਿੱਪੀ ਗਰੇਵਾਲ ਲਈ ਤੁਰੰਤ ਅੰਮ੍ਰਿਤਸਰੀ ਬੋਲੀ ਸਿੱਖਣਾ ਬਹੁਤ ਮੁਸ਼ਕਿਲ ਰਿਹਾ ਜੋ ਪੰਜਾਬ ਦੇ ਮਾਝੇ ਇਲਾਕੇ ਦਾ ਹਿੱਸਾ ਹੈ ਅਤੇ ਉਹਨਾਂ ਦੇ ਹਰ ਡਾਇਲਾਗ ਉਚਿਤ ਹੋਵੇ ਇਸ ਲਈ ਹਰ ਵਕਤ ਸੈੱਟ ਤੇ ਇੱਕ ਭਾਸ਼ਾ ਮਾਹਿਰ ਹੁੰਦਾ ਸੀ ਜੋ ਉਹਨਾਂ ਦੀ ਹਮੇਸ਼ਾ ਮਦਦ ਕਰਦਾ ਸੀ ।

ਆਪਣੇ ਹਰ ਡਾਇਲਾਗ ਨੂੰ ਪ੍ਰਪੱਕਤਾ ਨਾਲ ਬੋਲਣ ਦੀ ਮੁਸ਼ਕਿਲ ਬਾਰੇ ਗੱਲ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ , “ਮੈਂ ਲੁਧਿਆਣਾ ਤੋਂ ਹਾਂ ਜੋ ਮਾਲਵੇ ਦਾ ਹਿੱਸਾ ਹੈ ਅਤੇ ਸਾਡੀ ਬੋਲੀ ਮਾਝੇ ਦੀ ਬੋਲੀ ਤੋਂ ਕਾਫੀ ਵੱਖਰੀ ਹੈ। ਇਸ ਲਈ ਬਿਲਕੁਲ ਸਹੀ ਟੋਨ, ਭਾਸ਼ਾ ਦੀ ਰਿਧਮ ਲਈ ਮੈਂ ਹਮੇਸ਼ ਕੋਸ਼ਿਸ਼ ਕਰਦਾ ਸੀ ਉੱਥੇ ਦੇ ਲੋਕਾਂ ਨਾਲ ਗੱਲ ਕਰਾਂ ਅਤੇ ਉਹ ਕਿਵੇਂ ਬੋਲਦੇ ਹਨ ਉਹ ਸਮਝ ਸਕਾਂ। ਪਹਿਲੀ ਵਾਰ ਮੈਂਨੂੰ ਆਪਣੇ ਡਾਇਲਾਗ ਯਾਦ ਕਰਨੇ ਪਏ ਜੋ ਮੈਨੂੰ ਬਹੁਤ ਹੀ ਮੁਸ਼ਕਿਲ ਲੱਗਾ ਪਰ ਮੈਂਨੂੰ ਨਵੀਂ ਬੋਲੀ ਸਿੱਖ ਕੇ ਬਹੁਤ ਹੀ ਮਜ਼ਾ ਆਇਆ। ਮੈਂ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਿਆ ਹੋਵਾਂ ਅਤੇ ਲੋ ਕ ਇਸਨੂੰ ਪਸੰਦ ਕਰਨਗੇ।”

ਜੇ ਗੱਲ ਕਰੀਏ ਸਰਗੁਣ ਮਹਿਤਾ ਦੀ ਜੋ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਵਿੱਚ ਹਨ ਉਹਨਾਂ ਨੂੰ ਇਸ ਤਰਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਫਿਲਮ ਵਿੱਚ ਇੱ ਕ ਚੰ ਡੀਗੜ੍ਹ ਦੀ ਕੁੜੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉਹਨਾਂ ਨੂੰ ਆਪਣੇ ਡਾਇਲਾਗ ਬੋਲਣ ਵਿੱਚ ਕੋਈ ਦਿੱਕਤ ਨਹੀਂ ਆਈ।


ਚੰਡੀਗੜ੍ਹ ਅੰਮ੍ਰਿਤਸਰ ਚੰ ਡੀਗੜ੍ਹ ਫਿਲਮ ਦੋ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰੇਗੀ ਜੋ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹਨ ਫਿਰ ਵੀ ਇੱਕ ਦੂਸਰੇ ਦਾ ਸਾਥ ਪਸੰ ਕਰਦੇ ਹਨ। ਇਸ ਫਿਲਮ ਨੂੰ ਕਰਨ ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ , ਡ੍ਰੀਮਬੂਕ ਅਤੇ ਲਿਓਸਟ੍ਰਾਇਡ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਇਸ ਫਿਲਮ ਦਾ ਵਿਸ਼ਵ ਵਿਤਰਣ ਕੀਤਾ ਹੈ। ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ 24 ਮਈ ਨੂੰ ਰਿਲੀਜ਼ ਹੋਵੇਗੀ ।

Facebook Comments
Facebook Comment