• 1:21 pm
Go Back
WhatsApp Messages Spy

ਕੈਨਬੇਰਾ: ਜੇਕਰ ਤੁਸੀ ਵੀ ਵਟਸਐਪ ਅਤੇ ਟੈਲੀਗ੍ਰਾਮ ਐਪ ‘ਤੇ ਚੈਟਿੰਗ ਕਰਨ ਤੇ ਪ੍ਰਾਈਵੇਟ ਗੱਲਬਾਤ ਕਰਨ ਦੀ ਆਦਤ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ ਹੁਣ ਪੁਲਿਸ ਤੁਹਾਡੇ ਵਟਸਐਪ ਅਤੇ ਟੈਲੀਗ੍ਰਾਮ ਚੈਟ ‘ਤੇ ਨਜ਼ਰ ਰੱਖੀ ਜਾਵੇਗੀ।

WhatsApp Messages Spy

WhatsApp Messages Spy
ਖਾਸ ਗੱਲ ਇਹ ਹੈ ਕਿ ਇਹ ਦੋਵੇਂ ਕੰਪਨੀਆਂ ਤੁਹਾਡੇ ਚੈਟ ਨੂੰ ਸੁਰੱਖਿਅਤ ਰੱਖਣ ਲਈ ਐਂਡ-ਟੂ-ਐਂਡ ਇਨਕਰਿਪਸ਼ਨ ਦੀ ਵਰਤੋਂ ਕਰਦੀ ਹੈ ਅਤੇ ਇਹ ਕੰਪਨੀਆਂ ਐਂਡ-ਟੂ-ਐਂਡ ਇਨਕਰਿਪਸ਼ਨ ਦਾ ਐਕਸੈਸ ਪੁਲਿਸ ਨੂੰ ਦੇਣ ਵਾਲੀ ਹੋਵੇ। ਹਾਲਾਂਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਜਿਹਾ ਭਾਰਤ ਵਿੱਚ ਨਹੀਂ ਸਗੋਂ ਆਸਟਰੇਲੀਆ ‘ਚ ਹੋਣ ਵਾਲਾ ਹੈ।

ਵੈਸੇ ਤਾਂ ਭਾਰਤ ਵਰਗੇ ਦੇਸ਼ ਵਿੱਚ ਆਏ ਦਿਨ ਵਟਸਐਪ ‘ਤੇ ਦੰਗੇ ਭੜਕਾਉਣ ਅਤੇ ਕਿਸੇ ਨੂੰ ਉਕਸਾਉਣ ਵਾਲੇ ਮੈਸੇਜ ਸ਼ੇਅਰ ਹੋ ਰਹੇ ਹਨ। ਵਟਸਐਪ ਮੈਸੇਜ ਦੇ ਕਾਰਨ ਹੀ ਕਈ ਥਾਵਾਂ ‘ਤੇ ਦੰਗੇ ਤੇ ਫਸਾਦ ਵੀ ਹੋਏ।
WhatsApp Messages Spy
ਅਜਿਹੇ ਵਿੱਚ ਭਾਰਤ ਸਰਕਾਰ ਵੀ ਵਟਸਐਪ ਵਰਗੀ ਕੰਪਨੀਆਂ ਤੋਂ ਮੈਸੇਜ ਦੇ ਬਾਰੇ ਪੂਰੀ ਜਾਣਕਾਰੀ ਲਗਾਤਾਰ ਮੰਗ ਰਹੀ ਹੈ ਪਰ ਵਟਸਐਪ ਨੇ ਫਿਲਹਾਲ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਪਰ ਭਵਿੱਖ ਵਿੱਚ ਅਜਿਹਾ ਹੋ ਸਕਦਾ ਹੈ ਕਿ ਆਸਟਰੇਲੀਆਈ ਪੁਲਿਸ ਦੀ ਤਰ੍ਹਾਂ ਹੀ ਭਾਰਤੀ ਪੁਲਿਸ ਨੂੰ ਵੀ ਵਟਸਐਪ ਮੈਸੇਜ ਪੜ੍ਹਨ ਦੀ ਇਜਾਜ਼ਤ ਮਿਲ ਜਾਵੇ ।

ਹਾਲਾਂਕਿ ਆਸਟਰੇਲੀਆ ਵਿੱਚ ਵੀ ਹੁਣੇ ਇਹ ਨਿਯਮ ਲਾਗੂ ਨਹੀਂ ਹੋਇਆ ਹੈ । ਇੱਕ ਅਜਿਹਾ ਪ੍ਰਸਤਾਵ ਦਿੱਤਾ ਗਿਆ ਹੈ ਜੋ ਕਿ ਹੁਣੇ ਪ੍ਰੋਸੈਸ ਵਿੱਚ ਹੈ । ਜੇਕਰ ਇਸ ਪ੍ਰਸਤਾਵ ‘ਤੇ ਸਹਿਮਤੀ ਬਣਦੀ ਹੈ ਤਾਂ ਸਰਕਾਰ ਸੋਸ਼ਲ ਮੀਡਿਆ ਕੰਪਨੀਆਂ ਉੱਤੇ ਮੈਸੇਜ ਐਕਸੇਸ ਕਰਨ ਤੇ ਐਂਡ-ਟੂ-ਐਂਡ ਇਨਕਰਿਪਸ਼ਨ ਹਟਾਉਣ ਦਾ ਦਬਾਅ ਬਣਾ ਸਕਦੀ ਹੈ। ਉੱਥੇ ਹੀ ਕਈ ਲੋਕਾਂ ਨੇ ਇਸ ਬਿਲ ਦੀ ਅਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਲੋਕਾਂ ਦੀ ਨਿੱਜਤਾ ‘ਤੇ ਸਿੱਧਾ ਹਮਲਾ ਹੈ ।

Facebook Comments
Facebook Comment