• 3:09 pm
Go Back
Whatsapp black friday scam

ਨਵੀਂ ਦਿੱਲੀ: ਕੀ ਤੁਹਾਨੂੰ ਵੀ ਸੇਲ ਨਾਲ ਸਬੰਧਤ ਵਟਸਐਪ ‘ਤੇ ਮੈਸੇਜ ਆ ਰਹੇ ਹਨ ? ਜੇਕਰ ਹਾਂ ਅਜਿਹਾ ਹੋ ਰਿਹਾ ਹੈ ਤਾਂ ਇਨ੍ਹਾਂ ਮੈਸੇਜ ਨੂੰ ਕਲਿਕ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਵੋ। ਅੰਤਰਰਾਸ਼ਟਰੀ ਬਜ਼ਾਰ ‘ਚ ਬਲੈਕ ਫਰਾਈਡੇਅ ਸੇਲ ਬਹੁਤ ਚਰਚਿਤ ਈਵੈਂਟ ਹੈ ਇਸ ਲਈ ਭਾਰਤੀ ਬਜ਼ਾਰ ‘ਚ ਵੀ ਯੂਜਰਜ਼ ਇੱਕ ਚੰਗੀ ਡੀਲ ਚਾਹੁੰਦੇ ਹਨ। ਉੱਥੇ ਹੀ ਕਈ ਅੰਤਰਰਾਸ਼ਟਰੀ ਵੈਬਸਾਈਟ ਵੀ ਭਾਰਤ ‘ਚ ਮੌਜੂਦ ਯੂਜਰਜ਼ ਨੂੰ ਖਰੀਦਦਾਰੀ ਦਾ ਮੌਕਾ ਦੇ ਰਹੀ ਹੈ।

ਜਾਣਕਾਰੀ ਮੁਤਾਬਕ ਅਜਿਹੇ ਕਿਸੇ ਲਿੰਕ ‘ਤੇ ਕਲਿੱਕ ਕਰਨ ‘ਤੇ ਤੁਹਾਨੂੰ ਲੱਖਾ ਰੁਪਏ ਦਾ ਚੂਨਾ ਲੱਗ ਸਕਦਾ ਹੈ। ਇਹ ਸਕੈਮ ਹੈ ਕੀ: ਇਹ ਸੇਲ ਵਿਦੇਸ਼ ‘ਚ ਚੱਲ ਰਹੀ ਹੈ ਮੈਸੇਜ ‘ਚ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਲਿੰਕ ‘ਤੇ ਕਲਿੱਕ ਕਰਕੇ ਖਰੀਦ ਕਰਦੇ ਹੋ ਤਾਂ ਪ੍ਰੋਡਕਟ ਤੁਹਾਡੇ ਘਰ ਆਵੇਗਾ। ਇਸ ਤੋਂ ਬਾਅਦ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਤੇ ਪੇਮੈਂਟ ਦੇਣ ਤੋਂ ਬਾਅਦ ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ। ਇਸ ਤੋਂ ਬਿਹਤਰ ਹੈ ਕਿ ਤੁਸੀਂ ਆਨਲਾਈਨ ਔਫੀਸ਼ੀਅਲ ਸਾਈਟ ‘ਤੇ ਜਾ ਕੇ ਹੀ ਖਰੀਦਾਰੀ ਕਰੋ। ਹਾਲ ਹੀ ‘ਚ ਅਜਿਹਾ ਹੀ ਕੁਝ ਐਮਜ਼ੋਨ ਦੀ ਬਿੱਗ ਬਿਲੀਅਨ ਡੇਜ਼ ‘ਚ ਹੋਇਆ ਸੀ ਜਿਸ ਦਾ ਮੈਸੇਜ ਫੇਕ ਨਿਕਲਿਆ ਤੇ ਕਈ ਲੋਕ ਇਸ ਦੇ ਸ਼ਿਕਾਰ ਹੋਏ।

Facebook Comments
Facebook Comment