• 8:35 am
Go Back

ਨਵੀਂ ਦਿੱਲੀ: ਮੋਬਾਈਲ ਫੋਨ ਅੱਜ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਬਣ ਗਿਆ ਹੈ। ਹਰ ਕਿਸੇ ਕੋਲ ਮੋਬਾਈਲ ਦੇਖਿਆ ਜਾ ਸਕਦਾ ਹੈ।  ਮੋਬਾਈਲ ‘ਤੇ ਸਭ ਤੋਂ ਜ਼ਿਆਦਾ ਵਰਤੋਂ ਵਾਲੀ ਐਪ ਵੱਟਸਐਪ ਹੈ, ਜਿਸ ਨੂੰ ਹੁਣ ਚੈਟਿੰਗ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਹੈ। ਹੁਣ ਵੱਟਸਐਪ ਚੈਟਿੰਗ ਯੂਜ਼ਰਸ ਲਈ ਵੱਟਸਐਪ ਆਪਣਾ ਨਵਾਂ ਫੀਚਰ ਸ਼ੁਰੂ ਕਰ ਰਿਹਾ ਹੈ, ਜਿਸ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਭੇਜਿਆ ਸੰਦੇਸ਼ ਪਹਿਲਾਂ ਹੀ ਕਿਸੇ ਨੂੰ ਭੇਜਿਆ ਗਿਆ ਹੈ। ਜੀ ਹਾਂ, ਵੱਟਸਐਪ ਹੁਣ ਅਜਿਹੇ ਫਾਰਵਰਡਿਡ ਸੰਦੇਸ਼ ਨੂੰ ਮੌਲਿਕ ਸੰਦੇਸ਼ਾਂ ਨਾਲੋਂ ਵੱਖਰਾ ਕਰੇਗਾ।

ਇਹ ਫੀਚਰ ਨਵੇਂ ਬੀਟਾ ਵਰਸ਼ਨ 2.18.179 ਵਿੱਚ ਉਤਾਰਿਆ ਗਿਆ ਹੈ। ਕਿਸੇ ਹੋਰ ਨੂੰ ਭੇਜੇ ਜਾਂ ਪ੍ਰਾਪਤ ਕੀਤੇ ਸੰਦੇਸ਼ ਉਤੇ ਹੁਣ ‘ਫਾਰਵਰਡਿਡ’ ਦਾ ਟੈਗ ਲਿਖਿਆ ਹੋਇਆ ਆਵੇਗਾ। ਇਸ ਤਰ੍ਹਾਂ ਹੁਣ ਯੂਜ਼ਰਸ ਆਸਾਨੀ ਨਾਲ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਭੇਜਿਆ ਗਿਆ ਸੰਦੇਸ਼ ਮੌਲਿਕ ਹੈ ਜਾਂ ਕਿਸੇ ਹੋਰ ਨੂੰ ਭੇਜੇ ਜਾਂ ਪ੍ਰਾਪਤ ਕੀਤੇ ਮੈਸੇਜ ਨੂੰ ਹੀ ਅੱਗੇ ਭੇਜਿਆ ਗਿਆ ਹੈ। ਫਿਲਹਾਲ ਵੱਟਸਐਪ ਦੇ ਸਾਰੇ ਵਰਸ਼ਨਾਂ ਵਿੱਚ ਇਹ ਫੀਚਰ ਨਹੀਂ ਆਇਆ ਹੈ, ਸਿਰਫ ਬੀਟਾ ਵਰਸ਼ਨ ਵਿੱਚ ਇਸ ਨੂੰ ਦੇਖਿਆ ਗਿਆ ਹੈ।

 

 

Facebook Comments
Facebook Comment