• 6:27 am
Go Back

ਦੁਨੀਆ ਦੀ ਸਭ ਤੋਂ ਵੱਡੀ ਇੰਸਟੈਂਟ ਮੈਸੇਜਿੰਗ ਐਪ ‘ਵਟਸਐਪ’ ‘ਚ ਇਕ ਵਾਰ ਫਿਰ ਨਵੀਂ ਅਪਡੇਟ ਆਈ ਹੈ। ਵਟਸਐਪ ਨੇ ਆਪਣੇ ਯੂਜ਼ਰਸ ਨੂੰ ਲਾਕ ਵੁਆਇਸ ਰਿਕਾਰਡਿੰਗ ਦਾ ਫੀਚਰ ਦੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਲਾਕ ਵੁਆਇਸ ਰਿਕਾਰਡਿੰਗ ਦਾ ਫੀਚਰ ਸਾਰੇ ਯੂਜ਼ਰਸ ਲਈ ਜਾਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਬੀਟਾ ਵਰਜ਼ਨ ‘ਤੇ ਇਸ ਦੀ ਟੈਸਟਿੰਗ ਚੱਲ ਰਹੀ ਸੀ। ਇਸ ਤੋਂ ਇਲਾਵਾ ਇਕ ਹੋਰ ਫੀਚਰ ਆਇਆ ਹੈ ਜਿਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਹੜਾ ਮੈਸੇਜ ਫਾਰਵਰਡ ਕੀਤਾ ਗਿਆ ਹੈ। ਸਭ ਤੋਂ ਪਹਿਲਾਂ, ਜਿਸ ਨੂੰ ਤੁਸੀਂ ਵੁਆਇਸ ਮੈਸੇਜ ਭੇਜਣਾ ਚਾਹੁੰਦੇ ਹੋ ਉਸ ਦੀ ਚੈਟ ਓਪਨ ਕਰੋ। ਹੁਣ ਤੁਹਾਨੂੰ ਮੈਸੇਜ ਟਾਈਪ ਕਰਨ ਵਾਲੀ ਥਾਂ ‘ਤੇ ਸੱਜੇ ਪਾਸੇ ਮਾਈਕ੍ਰੋਫੋਨ ਦਾ ਆਈਕਨ ਮਿਲੇਗਾ। ਉਸ ‘ਤੇ ਕਲਿੱਕ ਕਰਕੇ ਨਹੀਂ ਰੱਖਣਾ ਹੈ, ਸਗੋਂ ਉਸ ‘ਤੇ ਕਲਿੱਕ ਕਰਕੇ ਉਸ ਨੂੰ ਉਪਰ ਵਲ ਸਕਰੋਲ ਕਰਨਾ ਹੈ। ਇਸ ਤੋਂ ਬਾਅਦ ਤੁਹਾਡੀ ਵੁਆਇਸ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ ਅਤੇ ਟਾਈਮਰ ਆਨ ਹੋ ਜਾਵੇਗਾ, ਜਿਸ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਕਿੰਨੀ ਦੇਰ ਰਿਕਾਰਡਿੰਗ ਹੋ ਰਹੀ ਹੈ। ਰਿਕਾਰਡਿੰਗ ਸ਼ੁਰੂ ਹੋਣ ਤੋਂ ਬਾਅਦ ਤੁਹਾਨੂੰ ਕੈਂਸਲ ਦਾ ਇਕ ਬਟਨ ਦਿਸੇਗਾ, ਉਥੇ ਹੀ ਜੇਕਰ ਤੁਸੀਂ ਰਿਕਾਰਡਿੰਗ ਨੂੰ ਭੇਜਣਾ ਚਾਹੁੰਦੇ ਹੋ ਤਾਂ ਸੈਂਡ ਬਟਨ ‘ਤੇ ਕਲਿੱਕ ਕਰੋ। ਇਸ ਫੀਚਰ ਦਾ ਫਾਇਦਾ ਇਹ ਹੋਵਾ ਕਿ ਵੁਆਇਸ ਰਿਕਾਰਡਿੰਗ ਲਈ ਬਟਨ ਨੂੰ ਦਬਾ ਕੇ ਨਹੀਂ ਰੱਖਣਾ ਪਵੇਗਾ। ਹੁਣ ਦੂਜੇ ਫੀਚਰ, ਮੈਸੇਜ ਫਾਰਵਰਡਿੰਗ ਦੀ ਗੱਲ ਕਰੀਏ ਤਾਂ ਬੀਟਾ ‘ਤੇ ਇਸ ਦੀ ਟੈਸਟਿੰਗ ਹੋ ਰਹੀ ਹੈ। ਇਸ ਦੀ ਅਪਡੇਟ ਆਉਣ ਤੋਂ ਬਾਅਦ ਕੋਈ ਮੈਸੇਜ ਆਉਣ ‘ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਮੈਸੇਜ ਤੁਹਾਨੂੰ ਫਾਰਵਰਡ ਕੀਤਾ ਗਿਆ ਹੈ ਜਾਂ ਭੇਜਿਆ ਗਿਆ ਹੈ।

Facebook Comments
Facebook Comment