Go Back

ਨਵੀਂ ਦਿੱਲੀ: ਵਟਸਐਪ ਹੁਣ ਆਪਣੇ ਨਵੇਂ ਫੀਚਰ ਦਾ ਐਲਾਨ ਕਰਨ ਲਈ ਪੂਰੀ ਤਰਾਂ ਤਿਆਰ ਹੈ। ਇਸ ਵਿੱਚ ਵੀਡੀਓ ਕਾਲਿੰਗ ਅਤੇ ਥਰਡ ਪਾਰਟੀ ਸਟੀਕਰ ਵੀ ਸ਼ਾਮਲ ਹਨ।  ਵਟਸਐਪ ਦੀ ਇੱਕ ਲੀਕ ਹੋਈ ਖਬਰ ਮੁਤਾਬਕ ਜਲਦ ਇਹ ਫੀਚਰ ਸ਼ੁਰੂ ਕਰ ਦਿੱਤੇ ਜਾਣਗੇ।  ਇਹ ਫੀਚਰ ਇੰਡ੍ਰਾਇਡ ਵਰਜ਼ਨ ‘ਤੇ ਸ਼ੁਰੂ ਹੋ ਚੁੱਕਿਆ ਹੈ। ਇਸ ਤਹਿਤ ਇਹ ਫਿਕਸ ਕੀਤਾ ਜਾ ਸਕਦਾ ਹੈ ਕਿ ਕਿਹੜੇ-ਕਿਹੜੇ ਬੰਦੇ ਗਰੁੱਪ ਇੰਫੋ ਨੂੰ ਐਡਿਟ ਕਰ ਸਕਦੇ ਹਨ। ਇਸ ਵਿੱਚ ਮੈਂਬਰ ਅਤੇ ਐਡਮਿਨ ਵੀ ਸ਼ਾਮਲ ਹਨ।  ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਚੈਟ ਫਿਲਟਰ, ਨਿਊ ਬ੍ਰਾਡਕਾਸਟ ਫੀਚਰ ਤੇ ‘Delete for Everyone’ ਫੀਚਰ ਵਿੱਚ ਵੀ ਬਦਲਾਅ ਕੀਤਾ ਜਾਵੇਗਾ। ਨਵੇਂ ਫੀਚਰ ਚੈਟ ਫਿਲਟਰ ਤਹਿਤ ਮੈਸੇਜ ਨੂੰ ਸਰਚ ਕੀਤਾ ਜਾ ਸਕਦਾ ਹੈ। ਸਰਚ ਕਰਨ ‘ਤੇ ਇਹ ਅਨਰੀਡ ਚੈਟਸ, ਗਰੁੱਪ ਅਤੇ ਬ੍ਰਾਡਕਾਸਟ ਵਿੱਚੋਂ ਮੈਸੇਜ ਲਭ ਕੇ ਤੁਹਾਡੇ ਸਾਹਮਣੇ ਰੱਖ ਦੇਵੇਗਾ।

Facebook Comments
Facebook Comment