• 2:49 am
Go Back
Weekend fire academy event

ਬਰੈਨਪਟਨ: ਬਰੈਂਪਟਨ ਸ਼ਹਿਰ ਜਿਥੇ ਬੀਤੇ ਦਿਨੀਂ ਬਰੈਂਪਟਨ ਦੇ ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਵਲੋਂ ਇੱਕ ਅਨੋਖਾ ਵੀਕਐਂਡ ਫਾਇਰ ਅਕੈਡਮੀਨਾਮ ਹੇਠ ਈਵੈਂਟ ਕਰਵਾਇਆ ਗਿਆ। ਈਵੈਂਟ ‘ਚ ਭਾਗ ਲੈਣ ਵਾਲੇ ਲੋਕਾਂ ਨੂੰ ਅੱਗ ਬਝਾਉਣ ਦੀਆਂ ਤਕਨੀਕਾਂ ਤੋਂ ਜਾਣੂ ਕਰਵਿਆ ਗਿਆ। ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਸ਼ਹਿਰ ਦਾ ਇੱਕ ਅਜਿਹਾ ਅਦਾਰਾ ਹੈ ਜੋ ਹਰ ਸਮੇਂ ਲੋਕਾਂ ਦੀ ਮੱਦਦ ਲਈ ਤਿਆਰ ਰਹਿੰਦਾ ਹੈ। ਹਰ ਕਿਸੇ ਵੀ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਹਰ ਸਮੇਂ ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਤਿਆਰ ਹੁੰਦਾ ਹੈ।
ਇਸੇ ਨਾਲ ਹੀ ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਆਮ ਲੋਕਾਂ ‘ਚ ਅੱਗ ਨਾਲ ਨਿਜੱਠਣ ਲਈ ਚੇਤਨਾ ਪੈਦਾ ਕਰਦਾ ਹੈ। ਆਪਣੇ ਇਸੇ ਕਾਰਜ਼ ਨੂੰ ਮੁੱਖ ਰੱਖਦੇ ਹੋਏ ਵਿਭਾਗ ਵਲੋਂ ਬਿਤੇ ਦਿਨੀ ਬਰੈਂਪਟਨ ਵਿਖੇ ਇੱਕ ਵਿਲੱਖਣ ਈਵੈਂਟ ਵੀਕਐਂਡ ਫਾਇਰ ਅਕੈਡਮੀ ਦੇ ਨਾਲ ਹੇਠ ਕਰਵਾਇਆ ਗਿਆ। ਇਸ ਈਵੈਂਟ ‘ਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਅੱਗ ਲੱਗਣ ਤੋਂ ਬਾਅਦ ਇਸ ਤੇ ਕਾਬੂ ਪਾਉਣ ਲਈ ਦੀ ਖਾਸ ਸਿਖਲਾਈ ਦਿੱਤੀ ਗਈ।
ਈਵੈਂਟ ਵਿੱਚ ਵਿਭਾਗ ਵਲੋਂ ਵੱਖ-ਵੱਖ ਤਰ੍ਹਾਂ ਦੀ ਡਰਿਲਜ਼ ਰਾਹੀਂ ਹਾਜ਼ਰ ਸਿੱਖਿਆਰਥੀਆਂ ਨੂੰ ਅੱਗ ਬਝਾਊ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਵੀਕਐਂਡ ਫਾਇਰ ਅਕੈਡਮੀ ਵਿੱਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾ ਦੱਸਿਆ ਗਿਆ ਕਿ ਕਿਸ ਤਰ੍ਹਾਂ ਐਮਰਜ਼ੈਂਸੀ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਿਸ ਤਰ੍ਹਾਂ ਕਰ ਸਕਣ। ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਿੱਖਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਈਵੈਂਟ ਦਾ ਹਿੱਸਾ ਬਣਨ ਬਹੁਤ ਖੁਸ਼ੀ ਮਿਲੀ ਹੈ ।

Facebook Comments
Facebook Comment