• 8:58 am
Go Back
Wall Clock Vastu

ਮਹਿੰਗੀ ਘੜੀ ਪਹਿਨਣ ਨਾਲ ਚੰਗਾ ਸਮਾਂ ਨਹੀਂ ਆਉਂਦਾ ਯਾਨੀ ਕਿ ਵਿਅਕਤੀ ਦੇ ਦਿਨ ਨਹੀਂ ਬਦਲਦੇ। ਪਰ ਵਾਸਤੂ ਦੇ ਅਨੁਸਾਰ ਘੜੀ ਵਿਅਕਤੀ ਦਾ ਸਮਾਂ ਬਦਲ ਸਕਦੀ ਹੈ। ਘੜੀ ਵਿਅਕਤੀ ਦੇ ਸਮੇਂ ਨੂੰ ਚੰਗਾ ਅਤੇ ਵਿਗਾੜ ਵੀ ਸਕਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਠੀਕ ਹੈ ਤਾਂ ਸਭ ਕੁਝ ਠੀਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਮੇਂ ਦੇ ਨਾਲ ਇਸ ਦੀ ਦਿਸ਼ਾ ਦਾ ਠੀਕ ਹੋਣਾ ਵੀ ਬਹੁਤ ਜਰੂਰੀ ਹੈ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਵਾਸਤੂ ਅਨੁਸਾਰ ਕਿਸ ਦਿਸ਼ਾ ਘੜੀ ਲਗਾਉਣੀ ਚਾਹੀਦੀ ਹੈ ਅਤੇ ਕਿੱਥੇ ਨਹੀਂ ਲਗਾਉਣੀ ਚਾਹੀਦੀ।

ਕਿਹੜੀ ਦਿਸ਼ਾ ‘ਚ ਨਾ ਲਗਾਓ ਘੜੀ

– ਦੱਖਣ ਦਿਸ਼ਾ
ਦੱਖਣ ਦਿਸ਼ਾ ‘ਚ ਕਦੇ ਭੁੱਲ ਕੇ ਵੀ ਘੜੀ ਨਾ ਲਗਾਓ। ਇਸ ਥਾਂ ‘ਤੇ ਘੜੀ ਲਗਾਉਣ ਨਾਲ ਸਿਹਤ ‘ਤੇ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਦੱਖਣ ਦਿਸ਼ਾ ‘ਚ ਲੱਗੀ ਘੜੀ ਧਨ ‘ਚ ਕਮੀ ਲਿਆਉਂਦੀ ਹੈ।

– ਬੈੱਡਰੂਮ
ਬੈੱਡਰੂਮ ਦੀ ਕੰਧ ‘ਤੇ ਕਦੇ ਭੁੱਲ ਕੇ ਵੀ ਘੜੀ ਨਾ ਲਗਾਓ। ਇਸ ਥਾਂ ‘ਤੇ ਘੜੀ ਲਗਾਉਣ ਨਾਲ ਵਿਆਹੁਤਾ ਜ਼ਿੰਦਗੀ ‘ਚ ਦਰਾਰ ਆਉਣ ਲੱਗਦੀ ਹੈ। ਜੇਕਰ ਫਿਰ ਵੀ ਤੁਹਾਨੂੰ ਬੈੱਡਰੂਮ ਵਿਚ ਘੜੀ ਰੱਖਣੀ ਹੈ ਤਾਂ ਛੋਟਾ ਜਿਹਾ ਅਲਾਰਮ ਕਲਾਕ ਰੱਖ ਦਿਓ।

– ਮੇਨ ਗੇਟ
ਵਾਸਤੂ ਅਨੁਸਾਰ ਮੇਨ ਗੇਟ ‘ਤੇ ਘੜੀ ਲਗਾਉਣ ਨਾਲ ਘਰ ‘ਚ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਘਰ-ਪਰਿਵਾਰ ਨੂੰ ਬੁਰੀ ਨਜ਼ਰ ਲੱਗਦੀ ਹੈ।

Facebook Comments
Facebook Comment