• 4:28 am
Go Back
Vodafone-Idea merger

Vodafone-Idea merger ਨਵੀਂ ਦਿੱਲੀ: ਵੋਡਾਫੋਨ ਇੰਡੀਆ ਅਤੇ ਆਈਡੀਆ ਦੇ ਰਲੇਵੇਂ ਨੂੰ ਦੂਰਸੰਚਾਰ ਵਿਭਾਗ ਦੀ ਮਨਜ਼ੂਰੀ ਸੋਮਵਾਰ ਨੂੰ ਮਿਲ ਸਕਦੀ ਹੈ। ਅਦਿੱਤਿਆ ਬਿਰਲਾ ਗਰੁੱਪ ਦੀ ਕੰਪਨੀ ਆਈਡੀਆ ਦੇ ਵੋਡਾਫੋਨ ਨਾਲ ਰਲੇਵੇਂ ਤੋਂ ਬਾਅਦ ਬਣਨ ਵਾਲੀ ਨਵੀਂ ਕੰਪਨੀ ਦਾ ਨਾਮ ‘ਵੋਡਾਫੋਨ ਆਈਡੀਆ ਲਿਮਟਿਡ’ ਹੋਵੇਗਾ।
ਇਕ ਅਧਿਕਾਰਤ ਸੂਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵੋਡਾਫੋਨ-ਆਈਡੀਆ ਦੇ ਰਲੇਵੇਂ ਨੂੰ ਦੂਰਸੰਚਾਰ ਵਿਭਾਗ ਦੀ ਮਨਜ਼ੂਰੀ ਸੋਮਵਾਰ ਨੂੰ ਮਿਲ ਸਕਦੀ ਹੈ। ਦੋਹਾਂ ਕੰਪਨੀਆਂ ਦੇ ਰਲੇਵੇਂ ਦੇ ਬਾਅਦ ਅੱਜ ਦੇ ਹਿਸਾਬ ਨਾਲ ਨਵੀਂ ਕੰਪਨੀ ਦੀ ਆਮਦਨ 23 ਅਰਬ ਡਾਲਰ (1.5 ਲੱਖ ਕਰੋੜ ਰੁਪਏ ਤੋਂ ਵਧ) ਹੋਵੇਗੀ ਅਤੇ ਉਸ ਦੇ ਗਾਹਕਾਂ ਦਾ ਆਧਾਰ 43 ਕਰੋੜ ਹੋਵੇਗਾ। ਇਸ ਤਰ੍ਹਾਂ ਇਹ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਜਾਵੇਗੀ। ਇਸ ਵਧੀ ਹੋਈ ਤਾਕਤ ਨਾਲ ਦੋਹਾਂ ਕੰਪਨੀਆਂ ਨੂੰ ਬਾਜ਼ਾਰ ਮੁਕਾਬਲੇਬਾਜ਼ੀ ਨਾਲ ਨਜਿੱਠਣ ‘ਚ ਕਾਫੀ ਮਦਦ ਮਿਲੇਗੀ।
ਜਿਓ ਕਾਰਨ ਇਨ੍ਹਾਂ ਦੋਹਾਂ ਕੰਪਨੀਆਂ ‘ਤੇ ਇਸ ਸਮੇਂ ਕਰਜ਼ੇ ਦਾ ਸੰਯੁਕਤ ਬੋਝ 1.15 ਲੱਖ ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਲੇਵੇਂ ਦੀ ਯੋਜਨਾ ਦੀ ਮਨਜ਼ੂਰੀ ਲਈ ਵਿਭਾਗ ਅਦਿੱਤਿਆ ਬਿਰਲਾ ਸਮੂਹ ਦੀ ਕੰਪਨੀ ਆਈਡੀਆ ਤੋਂ ਬੈਂਕ ਗਾਰੰਟੀ ਲਵੇਗਾ। ਇਸ ਦੇ ਇਲਾਵਾ ਇਹ ਵੀ ਭਰੋਸਾ ਦੇਣਾ ਹੋਵੇਗਾ ਕਿ ਬ੍ਰਿਟੇਨ ਦੇ ਵੋਡਾਫੋਨ ਸਮੂਹ ਦੀ ਕੰਪਨੀ ਵੋਡਾਫੋਨ ਇੰਡੀਆ ‘ਤੇ ਅੱਗੇ ਵੀ ਕੋਈ ਦੇਣਦਾਰੀ ਨਿਕਲਦੀ ਹੈ ਤਾਂ ਉਸ ਦੀ ਜਿੰਮੇਵਾਰੀ ਆਈਡੀਆ ਨੂੰ ਪੂਰੀ ਕਰਨੀ ਹੋਵੇਗੀ।

Facebook Comments
Facebook Comment